ਪੰਜਾਬ ਦੀ ਹਵਾ, ਪਾਣੀ ਤੇ ਧਰਤੀ ਬਣੀ ਪੁਲੀਤ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਪੰਜਾਬ ਦੀ ਹਵਾ, ਪਾਣੀ ਤੇ ਧਰਤੀ ਬਣੀ ਪੁਲੀਤ


Date: Apr 28, 2008

» Mail This News To Friend
» Post Your Comment
» Read Reader's Comments
ਪੰਜ ਆਬਾਂ ਭਾਵ ਪੰਜ ਦਰਿਆਵਾਂ ਦੀ ਧਰਤੀ, ਪੰਜਾਬ ਜਿਹਦਾ ਕੋਈ ਮੁਕਾਬਲਾ ਨਹੀਂ ਹੈ, ਦੀ ਹਵਾ, ਪਾਣੀ ਅਤੇ ਧਰਤੀ ਹੁਣ ਏਨੀ ਪਲੀਤ ਹੋ ਚੁਕੀ ਹੈ ਕਿ ਇਸ ਦਾ ਅੰਦਾਜ਼ਾ ਲਾਉਣਾ ਵੀ ਔਖਾ ਹੈ। ਧਰਤੀ ਨੂੰ ਰਸਾਇਣਕ ਦਵਾਈਆਂ ਨੇ ਮ੍ਰਿਤਕ ਬਣਾ ਦਿਤਾ, ਜਦਕਿ ਹਵਾ ਤੇ ਪਾਣੀ ਨੂੰ ਉਦਯੋਗਿਕ ਇਕਾਈਆਂ ਨੇ ਪੁਲੀਤ ਕਰ ਦਿਤਾ। ਰਾਜ ਵਿਚ ਪਾਣੀ ਨੂੰ ਵੱਡੇ ਪੱਧਰ ਤੇ ਪੁਲੀਤ ਕਰਨ ਵਾਲੀਆਂ 51255 ਇਕਾਈਆਂ ਹਨ। ਪੰਜਾਬ ਰਾਜ ਵਿਚ ਹਵਾ ਨੂੰ ਪ੍ਰਦੂਸ਼ਤ ਕਰਨ ਵਾਲੀਆਂ ਇਕਾਈਆਂ ਚ 3202 ਵੱਡੀਆਂ, ਮੱਧ ਅਤੇ ਛੋਟੇ ਦਰਜੇ ਦੀਆਂ ਇਕਾਈਆਂ ਹਨ। ਇਨ੍ਹਾਂ ਵਲੋਂ ਹਵਾ ਪ੍ਰਦੂਸ਼ਣ ਕੰਟਰੋਲ ਯੰਤਰ ਨਹੀਂ ਲਾਇਆ ਗਿਆ ਜਿਸ ਕਾਰਨ ਹਵਾ ਦਿਨ-ਬ-ਦਿਨ ਪੁਲੀਤ ਹੁੰਦੀ ਜਾ ਰਹੀ ਹੈ। ਇਹ ਇਕਾਈਆਂ ਲੁਧਿਆਣਾ, ਅੰਮ੍ਰਿਤਸਰ, ਜਧਰ ਆਦਿ ਮੁੱਖ ਸ਼ਹਿਰਾਂ ਚ ਸਥਾਪਤ ਹਨ। ਸਾਲ 2002-03 ਚ 925, 03-04 ਚ 747, 2004-05 ਚ 630, 2005-06 ਚ 516 ਤੇ ਸਾਲ 2006-07 ਚ 384 ਇਕਾਈਆਂ ਲੱਗੀਆਂ ਹਨ, ਜਿਨ੍ਹਾਂ ਨੂੰ ਹਵਾ ਪ੍ਰਦੂਸ਼ਣ ਕੰਟਰੋਲ ਯੰਤਰ ਨਹੀਂ ਲਾਏ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਮਿਲੀ ਜਾਣਕਾਰੀ ਅਨੁਸਾਰ ਹਵਾ ਨੂੰ ਪੁਲੀਤ ਕਰਨ ਵਾਲੀਆਂ ਇਕਾਈਆਂ ਨੂੰ ਸ਼੍ਰੇਣੀ ਲਾਲ (ਰੈਡ) ਤੇ ਹਰਾ (ਗਰੀਨ) ਚ ਵੰਡਿਆ ਗਿਆ ਹੈ। ਲਾਲ ਕੈਟਾਗਿਰੀ ਦਾ ਭਾਵ ਹੈ ਕਿ ਹੱਦੋਂ ਵੱਧ ਪ੍ਰਦੂਸ਼ਤ ਇਕਾਈਆਂ ਹਨ। ਇਸ ਕੈਟਾਗਿਰੀ ਚ 32100 ਸਨਅੱਤਾਂ ਹਨ। ਜੋ ਹਵਾ ਨੂੰ ਪੁਲੀਤ ਕਰਨ ਚ ਕੋਈ ਕਸਰ ਨਹੀਂ ਛੱਡ ਰਹੀਆਂ। ਸਰਕਾਰ ਦੀ ਕਾਰਵਾਈ ਸਪੱਸ਼ਟ ਨਜ਼ਰ ਆ ਰਹੀ ਹੈ ਕਿ ਪਿਛਲੇ 5 ਸਾਲਾਂ ਤੋਂ ਪੁਲੀਤ ਇਕਾਈਆਂ ਦਾ ਵਧਣਾ ਜਾਰੀ ਹੈ। ਜਿਥੇ ਸਾਲ 2005-06 ਚ 9788 ਇਕਾਈਆਂ ਸੱਭ ਸ਼੍ਰੇਣੀ ਲਾਲ ਵਿਚ ਸਨ, ਉਥੇ ਸਾਲ 2006-07 ਚ ਇਹ ਗਿਣਤੀ ਵੱਧ ਕੇ 11173 ਤਕ ਪਹੁੰਚ ਗਈ। ਇਸੇ ਤਰ੍ਹਾਂ ਪਾਣੀ ਦੀ ਗੱਲ ਕਰੀਏ ਤਾਂ ਮਹਿਸੂਸ ਹੁੰਦਾ ਹੈ ਕਿ ਹੁਣ ਹਰ ਪਿੰਡ ਹਰ ਸ਼ਹਿਰ ਚ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਲੋੜ ਹੈ, ਜੋ ਕਾਲੀ ਵੇਈਂ ਨੂੰ ਪੁਲੀਤ ਹੋਦ ਤੋਂ ਰੋਕਣ ਲਈ ਯਤਨ ਕਰ ਰਹੇ ਹਨ। ਇਸ ਵੇਲੇ ਵੱਡੇ, ਮੱਧ ਦਰਜੇ ਤੇ ਛੋਟੇ ਦਰਜੇ ਦੀਆਂ 12707 ਸਨਅਤਾਂ ਹਨ, ਜਿਨ੍ਹਾਂ ਨੇ ਪਾਣੀ ਪ੍ਰਦੂਸ਼ਣ ਕੰਟਰੋਲ ਯੰਤਰ (ਈ.ਟੀ.ਪੀ.) ਨਹੀਂ ਲਾਏ। ਅੰਕੜੇ ਦਸਦੇ ਹਨ ਕਿ ਵੱਡੇ ਤੇ ਮੱਧ ਦਰਜੇ ਦੀਆਂ ਸਨਅਤਾਂ ਜੋ ਪਾਣੀ ਪ੍ਰਦੂਸ਼ਣ ਕੰਟਰੋਲ ਯੰਤਰ ਤੋਂ ਬਗ਼ੈਰ ਸਾਲ 2004-05 ਚ 1957 ਸੀ, ਉਹ ਸਾਲ 2006-07 ਚ ਘੱਟ ਕੇ ਸਿਰਫ਼ ਇਕ ਸਨਅਤ ਹੀ ਰਹਿ ਗਈ, ਪਰ ਛੋਟੇ ਦਰਜੇ ਦੀਆਂ ਇਕਾਈਆਂ ਦੀ ਗਿਣਤੀ 10746 ਹੈ, ਜੋ ਬਗ਼ੈਰ ਯੰਤਰਾਂ ਤੋਂ ਚਲ ਰਹੀਆਂ ਹਨ। ਪਾਣੀ ਨੂੰ ਪੁਲੀਤ ਕਰਨ ਵਾਲੀਆਂ ਸਨਅਤਾਂ ਨੂੰ ਵੀ ਲਾਲ ਅਤੇ ਹਰਾ ਕੈਟਾਗਿਰੀ ਚ ਵੰਡਿਆ ਗਿਆ ਹੈ। ਪਾਣੀ ਨੂੰ ਪੁਲੀਤ ਕਰਨ ਵਿਚ ਕੋਈ ਵੀ ਕਸਰ ਨਾ ਛੱਡਣ ਵਾਲੀਆਂ ਇਕਾਈਆਂ ਦੀ ਗਿਣਤੀ 51255 ਹੈ, ਜਦਕਿ ਦਰਮਿਆਨੇ (ਹਰਾ ਵਰਗ) ਪੱਧਰ ਤੇ ਪਾਣੀ ਖ਼ਰਾਬ ਕਰਨ ਵਾਲੀਆਂ ਸਨਅਤਾਂ ਦੀ ਗਿਣਤੀ 29268 ਹੈ। ਕੁੱਲ ਮਿਲਾ ਕੇ ਪਾਣੀ ਅਤੇ ਹਵਾ ਦਾ ਦਿਨ-ਬ-ਦਿਨ ਪੁਲੀਤ ਹੋਣਾ ਨਿਰੰਤਰ ਜਾਰੀ ਹੈ। ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਲੋਨ ਸੰਪਰਕ ਅਧਿਕਾਰੀ ਜੀ.ਐਸ. ਬਾਹੀਆ ਨੇ ਦਸਿਆ ਕਿ ਬੋਰਡ ਵਲੋਂ ਕਈ ਸਨਅਤਾਂ ਨੂੰ ਬੰਦ ਕੀਤਾ ਜਾ ਚੁਕਾ ਹੈ। ਉਨ੍ਹਾਂ ਦਸਿਆ ਕਿ ਉਘਣਾ ਕਰਨ ਵਾਲੀਆਂ ਉਦਯੋਗਿਕ ਇਕਾਈਆਂ ਨੂੰ ਪਹਿਲਾ ਨੋਟਿਸ, ਨਿੱਜੀ ਸੁਣਵਾਈ ਅਤੇ ਫਿਰ ਬਿਜਲੀ ਕੁਨੈਕਸ਼ਨ ਕਟਿਆ ਜਾਂਦਾ ਹੈ ਤੇ ਲੋੜ ਪੈਣ ਤੇ ਸਨਅਤਾਂ ਨੂੰ ਸੀਲ ਵੀ ਕੀਤਾ ਜਾਂਦਾ ਹੈ। ਧਰਤੀ ਦੀ ਗੱਲ ਕਰੀਏ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਗਈ ਹੈ ਅਤੇ ਧਰਤੀ ਦੇ ਗਰਭ ਚੋਂ ਕਈ ਨੁਕਸਾਨ ਵਾਲੇ ਤੱਤ ਬਾਹਰ ਆ ਗਏ ਹਨ। ਇਸ ਪਿਛੇ ਰਸਾਇਣਕ ਦਵਾਈਆਂ ਇਕ ਮੁੱਖ ਕਾਰਨ ਹੈ। ਇਹ ਕਹਿਣਾ ਹੈ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਪੇਂਦਰ ਦੱਤ ਦਾ। ਸ੍ਰੀ ਦੱਤ ਨੇ ਕਿਹਾ ਕਿ ਲਗਪਗ 70-80 ਸਾਲਾਂ ਚ ਵਿਕਾਸ ਦੇ ਮਾਡਲ ਨਾਲ ਜ਼ਮੀਨ ਦੀ ਉਗਣ ਸ਼ਕਤੀ ਘੱਟ ਗਈ ਹੈ। ਰਸਾਇਣਕ ਦਵਾਈਆਂ ਦੀ ਬੇਲੋੜੀ ਵਰਤੋਂ ਕਰ ਕੇ ਧਰਤੀ ਦੇ ਗਰਭ ਚੋਂ ਕਾਰਬਨ ਭਾਰੀ ਰੂਪ ਚ ਧਾਤ ਅਤੇ ਪ੍ਰਦੂਸ਼ਤ ਪਾਣੀ ਬਾਹਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ 1 ਏਕੜ ਚ ਸਿਰਫ਼ 10 ਕਿਲੋ ਯੂਰੀਆ ਦੀ ਵਰਤੋਂ ਕਰਦੇ ਸਾਂ ਪਰ ਹੁਣ ਇਹ ਮਾਤਰਾ 200 ਕਿਲੋ ਯੂਰੀਆ ਅਤੇ ਹੋਰ ਖਾਦਾਂ ਤਕ ਪਹੁੰਚ ਹਾਈ ਹੈ। ਉਨ੍ਹਾਂ ਕਿਹਾ ਕਿ ਧਰਤੀ ਦੀ ਉਪਜਾਊ ਸ਼ਕਤੀ, ਸੂਖਮ ਜਿਵਾਣੂ ਮਰ ਗਏ ਹਨ ਅਤੇ ਕਈ ਪ੍ਰਜਾਦੀਆਂ ਗ਼ਾਇਬ ਹੋ ਗਈਆਂ ਹਨ।

Sikh Press SMS ALERT
SMS Alerts type "Join Sikhpress" & send it to 567673434
Only Indian Mobile Numbers

Send News or Contact us sikh@sikhpress.com

Visit sikhpress.com for Punjabi Unicode News, Sikh News from World




© 2008 SikhPress.com
Powered By Arash Info Corporation