ਵਿਦਿਆਰਥੀਆਂ ਨੇ ਸਰਬਜੀਤ ਦੀ ਰਿਹਾਈ ਦਾ ਵਿਰੋਧ ਕੀਤਾ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਵਿਦਿਆਰਥੀਆਂ ਨੇ ਸਰਬਜੀਤ ਦੀ ਰਿਹਾਈ ਦਾ ਵਿਰੋਧ ਕੀਤਾ


Date: Apr 28, 2008

» Mail This News To Friend
» Post Your Comment
» Read Reader's Comments
ਸਰਬਜੀਤ ਸਿੰਘ ਦੇ ਪਰਵਾਰ ਅਤੇ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਕਾਰਕੁਨਾਂ ਦੀਆਂ ਉਸ ਨਾਲ ਨਰਮੀ ਵਰਤਣ ਦੀਆਂ ਅਪੀਲਾਂ ਵਿਚਕਾਰ ਪਾਕਿਸਤਾਨ ਦੇ ਲਾਹੌਰ ਸ਼ਹਿਰ ਦੀਆਂ ਗ਼ਲੀਆਂ ਵਿਚ ਸੈਂਕੜੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕਰ ਕੇ ਮੰਗ ਕੀਤੀ ਕਿ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਇਸ ਭਾਰਤੀ ਕੈਦੀ ਨੂੰ ਮੁਆਫ਼ੀ ਨਾ ਦਿਤੀ ਜਾਵੇ। ਵਿਦਿਆਰਥੀਆਂ ਨੇ ਕਲ ਲਾਹੌਰ ਵਿਚ ਮਾਰਚ ਕੀਤਾ ਅਤੇ ਸਰਬਜੀਤ, ਜਿਸ ਨੂੰ 1990 ਚ ਹੋਏ ਬੰਬ ਧਮਾਕਿਆਂ ਚ ਕਥਿਤ ਤੌਰ ਤੇ ਸ਼ਾਮਲ ਹੋਣ ਦੇ ਦੋਸ਼ ਹੇਠ ਮੌਤ ਦੀ ਸਜ਼ਾ ਦਿਤੀ ਹੋਈ ਹੈ, ਨੂੰ ਮੁਆਫ਼ੀ ਦੇਣ ਲਈ ਸਾਰੇ ਸਰਕਾਰੀ ਯਤਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਉਸ ਨੂੰ ਨਾਇਕ ਨਹੀਂ ਬਣਾਇਆ ਜਾਣਾ ਚਾਹੀਦਾ। ਪ੍ਰਦਰਸ਼ਨਕਾਰੀਆਂ ਨੇ ਸਰਬਜੀਤ ਲਈ ਰਾਸ਼ਟਰਪਤੀ ਕੋਲ ਰਹਿਮ ਦੀ ਪਟੀਸ਼ਨ ਪਾਉਣ ਵਾਲੇ ਸਾਬਕਾ ਮਨੁੱਖੀ ਅਧਿਕਾਰ ਮੰਤਰੀ ਅਨਸਾਰ ਬਰਨੀ ਨੂੰ ਭਾਰਤੀ ਏਜੰਟ ਦਸਿਆ। ਵਿਦਿਆਰਥੀਆਂ ਨੇ ਕਿਹਾ ਕਿ ਜੇ ਸਰਬਜੀਤ ਸਿੰਘ ਨੂੰ ਰਿਹਾਅ ਕੀਤਾ ਗਿਆ ਤਾਂ ਉਹ ਸਰਕਾਰ ਵਿਰੁਧ ਸਾਂਝੀ ਮੁਹਿੰਮ ਵਿੱਢਣਗੇ। ਇਹ ਮੰਗਾਂ ਵਿਦਿਆਰਥੀ ਲੀਡਰਾਂ ਨੇ ਲਾਹੌਰ ਪ੍ਰੈਸ ਕਲੱਬ ਦੇ ਬਾਹਰ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਚੁਕੀਆਂ। ਉਨ੍ਹਾਂ ਹਾਲੈਂਡ ਦੇ ਸੰਸਦ ਮੈਂਬਰ ਦੇ ਕੁਰਾਨ ਵਿਰੋਧੀ ਕਾਰੇ ਦਾ ਵੀ ਵਿਰੋਧ ਕੀਤਾ। ਤੁਲਾਬਾ ਜਮਾਤੁਦ ਦਾਵਾਹ ਦੇ ਮੁਖੀ ਮੁਜੱਮਿਲ ਇਕਬਾਲ ਹਾਸ਼ਮੀ ਨੇ ਮੰਗ ਕੀਤੀ ਕਿ ਬਰਨੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਵਿਰੁਧ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਇਆ ਜਾਵੇ। ਉਸ ਨੇ ਕਿਹਾ ਕਿ ਸਰਬਜੀਤ ਦੀ ਰਿਹਾਈ ਪੂਰੇ ਮੁਲਕ ਦੀ ਬੇਇਜ਼ਤੀ ਹੋਵੇਗੀ। ਬੈਨਰ ਅਤੇ ਤਖ਼ਤੀਆਂ ਚੁੱਕੀ ਇਨ੍ਹਾਂ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਸੜਕਾਂ ਜਾਮ ਕੀਤੀਆਂ। ਉਨ੍ਹਾਂ ਦੇ ਲੀਡਰਾਂ ਨੇ ਪਛਮੀ ਉਤਪਾਦ ਅਤੇ ਸਭਿਆਚਾਰ ਦਾ ਬਾਈਕਾਟ ਕਰਨ ਅਤੇ ਇਸਲਾਮੀ ੁਉਪਦੇਸ਼ਾਂ ਨੂੰ ਪ੍ਰਫੁੱਲਤ ਕਰਨ ਉਤੇ ਵੀ ਜ਼ੋਰ ਦਿਤਾ। (ਪੀ.ਟੀ.ਆਈ.)

Sikh Press SMS ALERT
SMS Alerts type "Join Sikhpress" & send it to 567673434
Only Indian Mobile Numbers

Send News or Contact us sikh@sikhpress.com

Visit sikhpress.com for Punjabi Unicode News, Sikh News from World




© 2009 SikhPress.com
Powered By Arash Info Corporation