ਤਾਲਿਬਾਨ ਨੇ ਸਿੱਖਾਂ ਨੂੰ ਅਗ਼ਵਾਕਾਰਾਂ ਤੋਂ ਛੁਡਾਇਆ
 ¤ เฉžเจฐเจพเจ‚เจธ เจฆเฉ‡ เจฐเจพเจถเจŸเจฐเจชเจคเฉ€ เจฆเจธเจคเจพเจฐ เจฎเฉเฉฑเจฆเจพ เจฎเฉเฉœ เจตเจฟเจšเจพเจฐเจจเจ—เฉ‡: เจชเฉเจฐเจงเจพเจจ เจฎเฉฐเจคเจฐเฉ€  ¤ เจธเจฟเจ—เจฐเฉ‡เจŸ เจชเฉ€เจฃ โ€™เจคเฉ‡ เจฒเจพเจˆ เจฐเฉ‹เจ• เจจเฉ‚เฉฐ เจธเฉเจชเจฐเฉ€เจฎ เจ•เฉ‹เจฐเจŸ เจจเฉ‡ เจฆเจฟเจคเฉ€ เจนเจฐเฉ€ เจเฉฐเจกเฉ€  ¤ เจนเจฐเจฟเจ†เจฃเจพ โ€™เจš เจธเจฟเฉฑเจ– เจงเจฐเจฎ เจฆเฉ‡ เจชเฉเจฐเจธเจพเจฐ เจฒเจˆ เจ เฉ‹เจธ เจฏเจคเจจ  ¤ โ€œSikhs canโ€™t be above rule โ€  ¤ Sikh girl appears before court, denies abduction charge ¤ BLOOD DONATION BY SIKH NATION!  ¤ โ€˜โ€˜เจธเจนเจฟเจœเจงเจพเจฐเฉ€ เจธเจฟเฉฑเจ– เจ•เฉŒเจฃ เจนเฉˆ?โ€™โ€™  ¤ เจญเจพเจฐเจค เจธเจฐเจ•เจพเจฐ เจตเจฒเฉ‹เจ‚ เจœเจพเจฐเฉ€ เจธเจฟเฉฑเจ•เจฟเจ†เจ‚ โ€™เจš เจญเจ—เจค เจธเจฟเฉฐเจ˜ เจฆเฉ€ เจŸเฉ‹เจชเฉ€ โ€™เจคเฉ‡ เจตเจฟเจตเจพเจฆ เจ›เจฟเฉœเจฟเจ†  ¤... 
 
Category
 ¤ SIKH NEWS
 ¤ HEALTH

ਤਾਲਿਬਾਨ ਨੇ ਸਿੱਖਾਂ ਨੂੰ ਅਗ਼ਵਾਕਾਰਾਂ ਤੋਂ ਛੁਡਾਇਆ


Date: Apr 28, 2008

» Mail This News To Friend
» Post Your Comment
» Read Reader's Comments

ਇਸਲਾਮਾਬਾਦ, 27 ਅਪ੍ਰੈਲ: ਪਾਕਿਸਤਾਨ ਦੇ ਗੜਬੜੀ ਵਾਲੇ ਉคਤਰ-ਪਛਮੀ ਫ਼ਰੰਟੀਅਰ ਸੂਬੇ ਵਿਚ ਅਗ਼ਵਾ ਕੀਤੇ ਦੋ ਸਿੱਖਾਂ ਨੂੰ ਸਥਾਨਕ ਤਾਲਿਬਾਨ ਅਤੇ ਧਾਰਮਕ ਵਿਦਵਾਨਾਂ ਨੇ ਬਚਾਅ ਲਿਆ। ਇਨ੍ਹਾਂ ਧਾਰਮਕ ਵਿਦਵਾਨਾਂ ਨੇ ਇਸ ਖ਼ਿੱਤੇ ਵਿਚ ਜੁਰਮ ਰੋਕਣ ਲਈ ਭਲਕੇ ਨੌਂ ਅਗ਼ਵਾਕਾਰਾਂ ਨੂੰ ਜਨਤਕ ਤੌਰ ’ਤੇ ਫਾਹੇ ਟੰਗਣ ਦਾ ਵੀ ਫ਼ੈਸਲਾ ਕੀਤਾ। ਅਤਰ ਸਿੰਘ ਅਤੇ ਸ਼ੇਰਾ ਸਿੰਘ ਨੂੰ ਹਾਂਗੂ ਜ਼ਿਲ੍ਹੇ ਦੇ ਦੋਆਬਾ ਤੋਂ ਮੁਜਰਮਾਂ ਦੀ ਇਕ ਟੋਲੀ ਨੇ ਅਗ਼ਵਾ ਕੀਤਾ ਸੀ। ‘ਨਿਊਜ਼’ ਅਖ਼ਬਾਰ ਦੀ ਰੀਪੋਰਟ ਮੁਤਾਬਕ ਸਥਾਨਕ ਤਾਲਿਬਾਨ ਅਤੇ ਧਾਰਮਕ ਵਿਦਵਾਨਾਂ ਦੇ ਵਿਚ ਪੈਣ ਪਿਛੋਂ ਉਨ੍ਹਾਂ ਨੂੰ ਭਲਕੇ ਰਿਹਾਅ ਕੀਤਾ ਗਿਆ ਸੀ। ਕਬਾਇਲੀ ਜਿਰਗਾ ਦੇ ਮੈਂਬਰ ਦੋਹਾਂ ਸਿੱਖਾਂ ਨੂੰ ਵਾਪਸ ਉਨ੍ਹਾਂ ਦੇ ਘਰ ਲਿਆਏ। ਸੂਤਰਾਂ ਨੇ ਅਖ਼ਬਾਰ ਨੂੰ ਦਸਿਆ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਮੌਲਵੀਆਂ ਦੀ ਸਥਾਨਕ ਕੌਂਸਲ ਨੇ ਨੌਂ ਅਗ਼ਵਾਕਾਰਾਂ ਨੂੰ ਅਪਣੀ ਹਿਰਾਸਤ ਵਿਚ ਲੈ ਲਿਆ। ਤਾਲਿਬਾਨ ਨੇ ਇਕ ਅਗ਼ਵਾਕਾਰਾਂ ਨੂੰ ਮਾਰ ਮੁਕਾਇਆ। ਧਾਰਮਕ ਵਿਦਵਾਨਾਂ ਅਤੇ ਸਥਾਨਕ ਤਾਲਿਬਾਨ ਦੀ ਜਿਰਗਾ ਖਦੇਜ਼ਾਈ ਇਲਾਕੇ ਵਿਚ ਹੋਈ, ਜਿਸ ਵਿਚ ਜੁਰਮ ਰੋਕਣ ਲਈ ਭਲਕੇ ਇਨ੍ਹਾਂ ਅਗ਼ਵਾਕਾਰਾਂ ਨੂੰ ਜਨਤਕ ਤੌਰ ’ਤੇ ਫਾਂਸੀ ਦੇਣ ਦਾ ਫ਼ੈਸਲਾ ਹੋਇਆ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਬੁਲਾਰੇ ਮੌਲਵੀ ਉਮਰ ਨੇ ਕਿਹਾ ਕਿ ਸਿੱਖਾਂ ਨੂੰ ਹਾਂਗੂ ਦੇ ਦੋਆਬਾ ਤੋਂ ਅਗ਼ਵਾ ਕੀਤਾ ਗਿਆ। ਇਸ ਪਿਛੋਂ ਤਾਲਿਬਾਨ ਨੇ ਕਲ ਉਨ੍ਹਾਂ ਨੂੰ ਰਿਹਾਅ ਕਰਵਾਉਣ ਦੀ ਮੁਹਿੰਮ ਚਲਾਈ। ਉਮਰ ਨੇ ਕਿਹਾ ਕਿ ਇਕ ਅਗ਼ਵਾਕਾਰ ਇਸ ਮੁਹਿੰਮ ’ਚ ਮਾਰਿਆ ਗਿਆ, ਜਦਕਿ ਉਨ੍ਹਾਂ ਦੇ ਲੀਡਰ ਗਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੇ ਕਿਹਾ ਕਿ ਅਗ਼ਵਾਕਾਰਾਂ ਨੂੰ ਇਸਲਾਮੀ ਸ਼ਰੀਅਤ ਅਨੁਸਾਰ ਸਜ਼ਾ ਦਿਤੀ ਜਾਵੇਗੀ ਅਤੇ ਔਰਕਜ਼ਾਈ ਵਿਚ ਸਮਾਜ ਵਿਰੋਧੀ ਤੱਤਾਂ ਵਿਰੁਧ ਤਾਲਿਬਾਨ ਦੀ ਮੁਹਿੰਮ ਜਾਰੀ ਰਹੇਗੀ। ਇਸ ਸੂਬੇ ਵਿਚ ਸਿੱਖਾਂ ਦੀ ਕਾਫ਼ੀ ਘੱਟ ਵਸੋਂ ਹੈ ਅਤੇ ਉਹ ਸੂਬੇ ਦੀ ਰਾਜਧਾਨੀ ਪੇਸ਼ਾਵਰ ਵਿਚ ਕਈ ਵਪਾਰ ਚਲਾਉਂਦੇ ਹਨ। (ਪੀ.ਟੀ.ਆਈ.)


Sikh Press SMS ALERT
SMS Alerts type "Join Sikhpress" & send it to 567673434
Only Indian Mobile Numbers

Send News or Contact us at sikh@sikhpress.com

Visit sikhpress.com for Punjabi Unicode News, Sikh News from World





© 2008 SikhPress.com
Powered By Arash Info Corporation