ਗੁਰਦੁਆਰਾ ਰਕਾਬਗੰਜ ਦਿੱਲੀ’’ਚ ਸ਼ਬਦ ਗੁਰੂ ਦੀ ਛਪਾਈ ਸਮੇਂ ਹੋ ਰਹੀ ਘੋਰ ਬੇਅਦਬੀ ਦਾ ਯੂ.ਕੇ. ਦੀਆਂ ਸਿੱਖ ਜਥੇਬੰਦੀਆਂ ਨੇ ਲਿਆ ਗੰਭੀਰ ਨੋਟਿਸ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਗੁਰਦੁਆਰਾ ਰਕਾਬਗੰਜ ਦਿੱਲੀ’’ਚ ਸ਼ਬਦ ਗੁਰੂ ਦੀ ਛਪਾਈ ਸਮੇਂ ਹੋ ਰਹੀ ਘੋਰ ਬੇਅਦਬੀ ਦਾ ਯੂ.ਕੇ. ਦੀਆਂ ਸਿੱਖ ਜਥੇਬੰਦੀਆਂ ਨੇ ਲਿਆ ਗੰਭੀਰ ਨੋਟਿਸ


Date: Apr 28, 2008

» Mail This News To Friend
» Post Your Comment
» Read Reader's Comments

ਲੰਡਨ (ਸਰਬਜੀਤ ਸਿੰਘ ਬਨੂੜ) : ਭਾਵੇਂਕਿ ਵਿਸ਼ਵ ਦੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਿੰਨ ਸੌ ਸਾਲਾ ਗੁਰਗੱਦੀ ਦਿਵਸ ਪੂਰੀ ਦੂਨੀਆਂ ਵਿਚ ਧੂਮ-ਧਾਮ ਨਾਲ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ, ਪਰ ਦੂਜੇ ਪਾਸੇ ਕਈ ਥਾਵਾਂ ’ਤੇ ਅੱਜ ਵੀ ਸ਼ਰੇਆਮ ਜੁੱਗੋ-ਜੁੱਗ ਅਟੱਲ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਕਰਨ ਤੋਂ ਵੀ ਗੁਰੇਜ ਨਹੀਂ ਕੀਤਾ ਜਾ ਰਿਹਾ। ਉਹ ਵਿਦੇਸ਼ ਹੋਵੇ ਜਾਂ ਭਾਰਤ। ਜਦਕਿ ਤੀਹ ਸਾਲ ਪਹਿਲਾਂ ਅੰਮ੍ਰਿਤਸਰ ਵਿਚ ਸਾਲ 1978 ਵਿਚ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਮਾਣ ਮਾਰਿਆਦਾ ਕਾਇਮ ਰੱਖਣ ਲਈ 13 ਸਿੰਘਾਂ ਨੇ ਸਾਂਤਮਈ ਸ਼ਹੀਦੀ ਦਿਤੀ ਸੀ। ਇਸੇ ਤਰ੍ਹਾਂ ਇੰਗਲੈਂਡ ਵਿਚ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਬਰਬਾਰ ਅਪਣਾ ਆਸਣ ਲਾਉਣ ਵਾਲੇ ਪਾਖੰਡੀ ਸਾਧ ਦਰਸ਼ਨ ਦਾਸ ਨੂੰ ਸਾਊਥਹਾਲ ਵਿਚ ਵੀ ਸ਼ਬਦ ਗੁਰੂ ਦਾ ਸਤਿਕਾਰ ਨਾ ਕਰਨ ਬਦਲੇ ਦੋ ਸਿੰਘਾਂ ਨੇ ਸੋਧਾ ਲਾਇਆ ਸੀ। ਬ੍ਰਿਟਿਸ਼ ਸਿੱਖ ਕੌਂਸਲ ਯੂ ਕੇ ਦੇ ਜਨਰਲ ਸਕੱਤਰ ਭਾਈ ਤਰਸੇਮ ਸਿੰਘ ਦਿਉਲ ਨੇ ਇਕ ਅਖ਼ਬਾਰ ਦੇ ਹਵਾਲੇ ਨਾਲ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰੂ ਉਪਦੇਸ਼ ਪ੍ਰਿੰਟਸ ਵਲੋਂ ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਖ ਆਸਣ ਵਾਲੇ ਕਮਰੇ ਦੇ ਨੇੜੇ ਲੱਗੀ ਪ੍ਰੈਸ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦਾ ਕੰਮ ਬੜੀ ਤੇਜ਼ੀ ਨਾਲ ਚਲ ਰਿਹਾ ਹੈ ਜਿਥੇ ਸ਼ਬਦ ਗੁਰੂ ਦੇ ਸਤਿਕਾਰ ਦੇ ਉਲਟ ਬਿਹਾਰੀ ਲੋਕਾਂ ਵਲੋਂ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਛਪਾਈ ਅਤੇ ਉਸ ਵਿਚ ਹੋਣ ਵਾਲੀਆਂ ਗ਼ਲਤੀਆਂ ਵੀ ਬਗ਼ੈਰ ਕਿਸੇ ਮਾਣ ਮਰਿਆਦਾ ਤੋਂ ਇਕ ਮੇਰ² ਉਪਰ ਸ਼ਬਦ ਗੁਰੂ ਨੂੰ ਇਕ ਕਿਤਾਬ ਸਮਝ ਕੇ ਕਢੀਆਂ ਜਾਂਦੀਆਂ ਹਨ ਅਤੇ ਉਥੇ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਵੱਡੀ ਪੱਧਰ ’ਤੇ ਇਕ ਦੂਜੇ ਉਪਰ ਦਰਜਨਾਂ ਦੀ ਗਿਣਤੀ ਵਿਚ ਇਕ ਚਾਦਰ ਦੇ ਕੇ ਰਖਿਆਂ ਗਿਆ ਹੈ ਅਤੇ ਕਈ ਥਾਵਾਂ ’ਤੇ ਬਚੇ ਅੰਗਾਂ ਨੂੰ ਕਬਾੜ ਵਾਲੇ ਡੱਬਿਆਂ ਵਿਚ ਸੁੱਟਿਆ ਗਿਆ ਹੈ। ਸੇਵਾਦਾਰ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਭਾਰਤ ਵਲੋਂ ਕਿਹਾ ਗਿਆ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੀ ਪ੍ਰਧਾਨਗੀ ਸ. ਪਰਮਜੀਤ ਸਿੰਘ ਸਰਨਾ ਕਰਦੇ ਹਨ ਅਤੇ ਇਸ ਕਮੇਟੀ ਦਾ ਸੌ ਕਰੋੜ ਤੋਂ ਉਪਰ ਦਾ ਬਜਟ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਸ. ਸਰਨਾ ਦੇ ਦਫ਼ਤਰ ਵਿਚ ਤਾਂ ਸੰਗਮਰਮਰ, ਏਅਰ ਕੰਡਸੀਨਿੰਗ ਲੱਗੀ ਹੈ ਪਰ ਸ਼ਬਦ ਗੁਰੂ ਦੇ ਸੁਖ ਆਸਣ ਵਾਲੇ ਕਮਰਿਆਂ ਵਿਚ ਸਿਰਫ਼ ਪੱਖੇ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਗੁਰਦਆਰਾ ਸ੍ਰੀ ਰਕਾਬਗੰਜ ਜਿਥੇ ਨੌਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸਸਕਾਰ ਕੀਤਾ ਗਿਆ ਸੀ, ਇਥੇ ਹੀ ਲੱਖੀ ਵਣਜਾਰਾ ਹਾਲ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਹੈ। ਸਤਿਕਾਰ ਕਮੇਟੀ ਦੇ ਸੇਵਾਦਾਰਾਂ ਨੇ ਦਸਿਆ ਕਿ ਇਥੇ ਗ਼ੈਰ ਸਿੱਖ ਨੂੰ ਸੇਵਾ ਦਿਤੀ ਜਾਂਦੀ ਹੈ ਅਤੇ ਉਹ ਨਸ਼ਿਆਂ ਦਾ ਸੇਵਨ ਕਰਦੇ ਹਨ। ਉਹ ਹੀ ਲੋਕ ਗੁਰੂਘਰ ਅੰਦਰ ਲੰਗਰ ਬਣਾੳਂੁਦੇ ਹਨ। ਸਤਿਕਾਰ ਕਮੇਟੀ ਦੇ ਸ. ਬਲਵੀਰ ਸਿੰਘ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੂਜੀਆਂ ਭਾਸ਼ਾਵਾਂ ਵਿਚ ਨਹੀਂ ਛਾਪੇ ਜਾ ਸਕਦੇ, ਤੇ ਉਨ੍ਹਾਂ ਨੂੰ ਦੂਜੀਆਂ ਭਸ਼ਾਵਾਂ ਵਿਚ ਸਿਰਫ਼ ਸੈਚੀਆਂ ਵਿਚ ਹੀ ਛਾਪਿਆ ਜਾ ਸਕਦਾ ਹੈ ਪਰ ਇਥੇ ਉਰਦੂ ਤੇ ਹਿੰਦੀ ਭਾਸ਼ਵਾਂ ਵਿਚ ਸ਼ਬਦ ਗੁਰੂ ਦੇ ਸਰੂਪਾਂ ਦੀ ਛਪਾਈ ਦਾ ਕੰਮ ਵੱਡੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਇਸ ਮੌਕੇ ਚਲ ਰਹੇ ਕੰਮ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ। ਇਸੇ ਤਰ੍ਹਾਂ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਹਦੂਦ ਅਤੇ ਬਣ ਰਹੇ ਕਮਰਿਆਂ ਵਿਚ ਵੱਡੀ ਪੱਧਰ ’ਤੇ ਗੁਟਕਾ, ਤਾਮਕੂ ਆਦਿ ਦੇ ਪੈਕਟ ਪਏ ਮਿਲੇ। ਉਨ੍ਹਾਂ ਕਿਹਾ ਕੀ ਇਥੇ ਹਜ਼ਾਰਾਂ ਦੀ ਗਿਣਤੀ ਵਿੱਚ ਸਬਦ ਗੁਰੁ ਦੇ ਸਰੂਪ ਪਏ ਹਨ ਜਿਨਾਂ ਦਾ ਮਰਿਆਦਾ ਅਨੁਸਾਰ ਆਦਰ ਨਹੀ ਹੋ ਰਿਹਾ, ਉਨ੍ਹਾਂ ਕਿਹਾ ਕਿ ਤਿੰਨ ਸੌ ਤੌ ਉਪਰ ਸਰੂਪਾਂ ਨੂੰ ਸੁੱਖ ਆਸਣ ਵਾਲੇ ਕਮਰਿਆਂ ਵਿੱਚ ਪਹੁਾੰਚਿਆਂ ਗਿਆ, ਪਰ ਉਥੇ ਵੀ ਵੇਖ ਕੇ ਹੈਰਾਨੀ ਹੋਈ ਜਦੌ ਉਥੇ ਕਈ ਘੋਨ ਮੌਨ ਤੇ ਨੰਗੇ ਸਿਰ ਵਿਅਕਤੀ ਸੁੱਖ ਆਸਣ ਵਾਲੇ ਕਮਰੇ ਵਿੱਚ ਆਮ ਘੁੰਮ ਰਹੇ ਸਨ। ਜਿਕਰਯੋਗ ਹੈ ਕਿ ਸੰਨ 2005 ਵਿੱਚ ਵੀ ਇਸੇ ਸੰਬੰਧੀ ਖਬਰਾਂ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਈਆਂ ਸਨ ਪਰ ਮਾਮਲਾ ਠੰਡੇ ਬਸਤੇ ਪੈ ਗਿਆ ਸੀ। ਬ੍ਰਿਟਿਸ ਸਿੱਖ ਕੋਸਲ ਯੂ ਕੇ ਦੇ ਜਨਰਲ ਸਕੱਤਰ ਭਾਈ ਤਰਸੇਮ ਸਿੰਘ ਦਿਉਲ, ਯੂਨਾਈਟਿਡ ਖਾਲਸਾ ਦਲ ਦੇ ਪ੍ਰਧਾਨ ਨਿਰਮਲ ਸਿੰਘ ਸੰਧੂ, ਜਨਰਲ ਸਕੱਤਰ ਭਾਈ ਲਵਸਿੰਦਰ ਸਿੰਘ ਡੱਲੇਵਾਲ ਨੇ ਜਾਰੀ ਵੱਖਰੇ ਵੱਖਰੇ ਬਿਆਨਾਂ ਰਾਹੀ ਦਿੱਲੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਵੱਲੋ ਛਾਪੇ ਜਾਂਦੇ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪਾਂ ਸਮੇਂ ਹੋ ਰਹੀ ਘੋਰ- ਬੇਅਦਬੀ ਦਾ ਗੰਭੀਰ ਨੋਟਿਸ ਲਿਆ ਹੈ। ਆਗੂਆਂ ਨੇ ਕਿਹਾ ਕਿ ਅਜਿਹੇ ਕਾਰੇ ਪਹਿਲਾਂ ਹੀ ਆਰ ਐਸ ਐਸ ਵੱਲੋ ਗੁਰੁਘਰਾਂ ਅੰਦਰ ਵੜ ਕੇ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਛਾਪਿਆਂ ਜਾ ਰਿਹਾ ਹੈ ਤੇ ਹੁਣ ਅਜਿਹੇ ਲੋਕ ਗਰੁਘਰਾਂ ਅੰਦਰ ਵੜ ਕੇ ਗੁਰੁ ਕੀ ਬਾਣੀ ਨਾਲ ਛੇੜ ਛਾੜ ਕਰ ਕੇ ਇਸ ਨੂੰ ਤਰੋੜ ਮਰੋੜ ਸਕਦੇ ਹਨ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਸਿੱਖ ਕੋਮ ਨੂੰ ਭਾਰੀ ਹਰਜਾਨਾ ਭਰਨਾ ਪੈ ਸਕਦਾ ਹੈ।



Sikh Press SMS ALERT
SMS Alerts type "Join Sikhpress" & send it to 567673434
Only Indian Mobile Numbers

Send News or Contact us sikh@sikhpress.com

Visit sikhpress.com for Punjabi Unicode News, Sikh News from World




© 2009 SikhPress.com
Powered By Arash Info Corporation