ਮੋਹਾਲੀ ਦੇ ਨਿਜੀ ਸਕੂਲ ਨੇ ਦਸਤਾਰ ਬੰਨ੍ਹ ਕੇ ਆਏ ਵਿਦਿਆਰਥੀਆਂ ਨੂੰ ਕੀਤਾ ਜੁਰਮਾਨਾ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਮੋਹਾਲੀ ਦੇ ਨਿਜੀ ਸਕੂਲ ਨੇ ਦਸਤਾਰ ਬੰਨ੍ਹ ਕੇ ਆਏ ਵਿਦਿਆਰਥੀਆਂ ਨੂੰ ਕੀਤਾ ਜੁਰਮਾਨਾ


Date: Apr 30, 2008

» Mail This News To Friend
» Post Your Comment
» Read Reader's Comments

ਮੋਹਾਲੀ, 29 ਅਪ੍ਰੈਲ (ਗੁਰਦੀਪ ਬੈਨੀਪਾਲ/ਗੁਰਚਰਨਜੀਤ ਕੌਰ): ਇਕ ਪਾਸੇ ਦਸਤਾਰ ਦੇ ਮਾਮਲੇ ਵਿਚ ਵੱਖ-ਵੱਖ ਮੁਲਕਾਂ ਵਿਚ ਸਿੱਖਾਂ ਵਲੋਂ ਕੇਸ ਦਾਇਰ ਕਰ ਕੇ ਅਪਣੇ ਹੱਕ ਲਈ ਲੜਾਈ ਲੜੀ ਜਾ ਰਹੀ ਹੈ, ਦੂਜੇ ਪਾਸੇ ਪੰਜਾਬ ਵਿਚ ਸਿੱਖਾਂ ਨਾਲ ਵਿਤਕਰਾ ਲਗਾਤਾਰ ਜਾਰੀ ਹੈ। ਮੋਹਾਲੀ ਦੇ ਫ਼ੇਜ਼-8 ਵਿਚ ਸਥਿਤ ਲਾਰੈਂਸ ਪਬਲਿਕ ਸਕੂਲ ਨੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹੋਏ ਅੱਜ ਸਕੂਲ ਦੇ ਤਿੰਨ ਵਿਦਿਆਰਥੀਆਂ ਨੂੰ ਸਿਰਫ਼ ਇਸ ਕਰ ਕੇ ਕਲਾਸ ਵਿਚ ਦਾਖ਼ਲ ਨਾ ਹੋਣ ਦਿਤਾ ਕਿਉੁਂਕਿ ਉਨ੍ਹਾਂ ਨੇ ਦਸਤਾਰ ਬੰਨ੍ਹੀ ਹੋਈ ਸੀ। ਉਨ੍ਹਾਂ ਨੂੰ 50-50 ਰੁਪਏ ਜੁਰਮਾਨਾ ਵੀ ਕੀਤਾ ਗਿਆ। ਧਾਰਮਕ ਜਥੇਬੰਦੀਆਂ ਵਿਚ ਇਸ ਘਟਨਾ ਕਾਰਨ ਸਕੂਲ ਵਿਰੁਧ ਰੋਸ ਪੈਦਾ ਹੋ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਗੁਰਸੇਵਕ ਸਿੰਘ, ਇੰਦਰਜੀਤ ਸਿੰਘ ਅਤੇ ਰਵੀਇੰਦਰ ਸਿੰਘ ਨੇ ਦਸਿਆ ਕਿ ਉਹ 9ਵੀਂ ਜਮਾਤ ਦੇ ਵਿਦਿਆਰਥੀ ਹਨ ਅਤੇ ਪਹਿਲਾਂ ਸਿਰਫ਼ ਇਕ ਵਿਦਿਆਰਥੀ ਸਕੂਲ ਵਿਚ ਪੱਗ ਬੰਨ੍ਹ ਕੇ ਆਉਂਦਾ ਸੀ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਪਰ ਜਦੋਂ ਦੇਖਾ-ਦੇਖੀ ਇਹ ਤਿੰਨੇ ਪੱਗ ਬੰਨ੍ਹਣ ਲੱਗ ਪਏ ਤਾਂ ਅੱਜ ਸਵੇਰੇ ਉਨ੍ਹਾਂ ਦੀ ਕਲਾਸ ਟੀਚਰ ਸ੍ਰੀਮਤੀ ਸ਼ਰਮਾ ਨੇ ਉਨ੍ਹਾਂ ਨੂੰ ਇਹ ਕਹਿ ਕੇ ਕਲਾਸ ਵਿਚ ਦਾਖ਼ਲ ਹੋਣ ਤੋਂ ਰੋਕ ਦਿਤਾ ਕਿ ਉਹ ਪੱਗ ਬੰਨ੍ਹ ਕੇ ਕਲਾਸ ਵਿਚ ਦਾਖ਼ਲ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਸ੍ਰੀਮਤੀ ਸ਼ਰਮਾ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਪ੍ਰਿੰਸੀਪਲ ਸ੍ਰੀਮਤੀ ਵੀਨਾ ਮਲਹੋਤਰਾ ਦੇ ਹੁਕਮ ਹਨ ਅਤੇ ਉਹ ਚਾਹੁਣ ਤਾਂ ਪ੍ਰਿੰਸੀਪਲ ਨੂੰ ਮਿਲ ਸਕਦੇ ਹਨ। ਇਨ੍ਹਾਂ ਵਿਦਿਆਰਥੀਆਂ ਨੇ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਕਲਾਸ ਦੇ ਬਾਹਰ ਖੜਾ ਕਰ ਕੇ ਰਖਿਆ ਗਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਇਕ ਰੂਮ ਵਿਚ ਭੇਜ ਦਿਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਉਹ ਪ੍ਰਿੰਸੀਪਲ ਨੂੰ ਮਿਲੇ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਸਿਰਫ਼ 10+1 ਅਤੇ 10+2 ਦੇ ਵਿਦਿਆਰਥੀ ਹੀ ਪੱਗ ਬੰਨ੍ਹ ਕੇ ਆ ਸਕਦੇ ਹਨ ਅਤੇ ਹੋਰ ਕੋਈ ਬੱਚਾ ਪੱਗ ਨਹੀਂ ਬੰਨ੍ਹ ਸਕਦਾ, ਪਟਕਾ ਹੀ ਬੰਨ੍ਹ ਸਕਦਾ ਹੈ। ਇਸ ਸਬੰਧੀ ਸੰਪਰਕ ਕਰਨ ਤੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਵੀਨਾ ਮਲਹੋਤਰਾ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਦੀ ਧਾਰਮਕ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਕੋਈ ਕੋਸ਼ਿਸ਼ ਨਹੀਂ ਸੀ ਅਤੇ ਪੀ.ਟੀ.ਏ. ਦੀ ਮੀਟਿੰਗ ਵਿਚ ਮਾਪਿਆਂ ਦੀ ਹਾਜ਼ਰੀ ਵਿਚ ਅਤੇ ਉਨ੍ਹਾਂ ਦੇ ਕਹਿਣ ਤੇ ਇਹ ਫ਼ੈਸਲਾ ਹੋਇਆ ਸੀ ਕਿ 10ਵੀਂ ਤਕ ਦੇ ਬੱਚਿਆਂ ਨੂੰ ਪੱਗ ਬੰਨ੍ਹਣ ਤੋਂ ਛੋਟ ਦਿਤੀ ਜਾਵੇ ਕਿਉਂਕਿ ਇਸ ਤਰ੍ਹਾਂ ਬੱਚੇ ਲੇਟ ਹੋ ਜਾਂਦੇ ਹਨ। ਉਨ੍ਹਾਂ ਇਸ ਗੱਲ ਨੂੰ ਬਹੁਤ ਛੋਟੀ ਦਸਦਿਆਂ ਕਿਹਾ ਕਿ ਹੁਣ ਮੀਡੀਆ ਇਸ ਨੂੰ ਵੱਡੀ ਗੱਲ ਬਣਾ ਦੇਵੇਗਾ ਪਰ ਇਹ ਕੋਈ ਵੱਡੀ ਗੱਲ ਨਹੀਂ ਹੈ। ਇਸ ਦੌਰਾਨ ਮੋਹਾਲੀ ਤੋਂ ਐਸ.ਜੀ.ਪੀ.ਸੀ. ਮੈਂਬਰ ਹਰਦੀਪ ਸਿੰਘ ਨੇ ਕਿਹਾ ਹੈ ਕਿ ਜਿਸ ਤਰੀਕੇ ਨਾਲ ਸਕੂਲ ਵਲੋਂ ਇਹ ਕਾਰਵਾਈ ਕੀਤੀ ਗਈ ਹੈ, ਉਹ 100 ਫ਼ੀ ਸਦੀ ਗ਼ੈਰ ਕਾਨੂੰਨੀ ਅਤੇ ਸਿਖਿਆ ਨੀਤੀ ਦੇ ਵਿਰੁਧ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀਆਂ ਪਹਿਲਾਂ ਵੀ ਡ੍ਰੈਸ ਕੋਡ ਦੇ ਸਬੰਧ ਚ ਕੁੱਝ ਸ਼ਿਕਾਇਤਾਂ ਆਉੁਂਦੀਆਂ ਰਹੀਆਂ ਹਨ ਪਰ ਇਹ ਜੋ ਦਸਤਾਰ ਬੰਨ੍ਹਣ ਤੇ ਪਾਬੰਦੀ ਦਾ ਮਾਮਲਾ ਸਾਹਮਣੇ ਆਇਆ ਹੈ, ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਵਿਚ ਹੀ ਜੇਕਰ ਅਜਿਹੇ ਹਾਲਾਤ ਪੈਦਾ ਹੁੰਦੇ ਹਨ ਤਾਂ ਬਾਹਰਲੇ ਸੂੁਬਿਆਂ ਅਤੇ ਮੁਲਕਾਂ ਵਿਚ ਸਿੱਖਾਂ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮਾਪੇ ਉਨ੍ਹਾਂ ਨੂੰ ਸੰਪਰਕ ਕਰਨਗੇ ਤਾਂ ਜੋ ਵੀ ਬਣਦੀ ਚਰਾਜੋਈ ਜਾਂ ਕਾਨੂੰਨੀ ਲੜਾਈ ਹੋਵੇਗੀ, ਉਸ ਵਿਚ ਉਹ ਬਰਾਬਰ ਸਾਥ ਦੇਣਗੇ। ਉਨ੍ਹਾਂ ਸਕੂਲ ਨੂੰ ਤਾੜਨਾ ਕਰਦਿਆਂ ਕਿਹਾ ਹੈ ਕਿ ਇਹ ਗ਼ੈਰ ਵਾਜਬ ਕਦਮ ਤੁਰਤ ਵਾਪਸ ਲਵੇ।


Sikh Press SMS ALERT
SMS Alerts type "Join Sikhpress" & send it to 567673434
Only Indian Mobile Numbers

Send News or Contact us sikh@sikhpress.com

Visit sikhpress.com for Punjabi Unicode News, Sikh News from World




© 2008 SikhPress.com
Powered By Arash Info Corporation