ਨਿਆਰਾ ਖ਼ਾਲਸਾ ਨੌਜਵਾਨ ਸਭਾ ਨੇ ਸਮਾਧਾਂ ਤੋਂ ਨਿਸ਼ਾਨ ਸਾਹਿਬ ਦੀ ਸ਼ਾਨ ਬਹਾਲੀ ਦੌਰਾਨ ਡੇਰੇਦਾਰਾਂ ਦੇ ਨਾ ਪਹੁੰਚਣ ’ਤੇ ਹੈਰਾਨੀ ਪ੍ਰਗਟਾਈ
 ¤ เฉžเจฐเจพเจ‚เจธ เจฆเฉ‡ เจฐเจพเจถเจŸเจฐเจชเจคเฉ€ เจฆเจธเจคเจพเจฐ เจฎเฉเฉฑเจฆเจพ เจฎเฉเฉœ เจตเจฟเจšเจพเจฐเจจเจ—เฉ‡: เจชเฉเจฐเจงเจพเจจ เจฎเฉฐเจคเจฐเฉ€  ¤ เจธเจฟเจ—เจฐเฉ‡เจŸ เจชเฉ€เจฃ โ€™เจคเฉ‡ เจฒเจพเจˆ เจฐเฉ‹เจ• เจจเฉ‚เฉฐ เจธเฉเจชเจฐเฉ€เจฎ เจ•เฉ‹เจฐเจŸ เจจเฉ‡ เจฆเจฟเจคเฉ€ เจนเจฐเฉ€ เจเฉฐเจกเฉ€  ¤ เจนเจฐเจฟเจ†เจฃเจพ โ€™เจš เจธเจฟเฉฑเจ– เจงเจฐเจฎ เจฆเฉ‡ เจชเฉเจฐเจธเจพเจฐ เจฒเจˆ เจ เฉ‹เจธ เจฏเจคเจจ  ¤ โ€œSikhs canโ€™t be above rule โ€  ¤ Sikh girl appears before court, denies abduction charge ¤ BLOOD DONATION BY SIKH NATION!  ¤ โ€˜โ€˜เจธเจนเจฟเจœเจงเจพเจฐเฉ€ เจธเจฟเฉฑเจ– เจ•เฉŒเจฃ เจนเฉˆ?โ€™โ€™  ¤ เจญเจพเจฐเจค เจธเจฐเจ•เจพเจฐ เจตเจฒเฉ‹เจ‚ เจœเจพเจฐเฉ€ เจธเจฟเฉฑเจ•เจฟเจ†เจ‚ โ€™เจš เจญเจ—เจค เจธเจฟเฉฐเจ˜ เจฆเฉ€ เจŸเฉ‹เจชเฉ€ โ€™เจคเฉ‡ เจตเจฟเจตเจพเจฆ เจ›เจฟเฉœเจฟเจ†  ¤... 
 
Category
 ¤ SIKH NEWS
 ¤ HEALTH

ਨਿਆਰਾ ਖ਼ਾਲਸਾ ਨੌਜਵਾਨ ਸਭਾ ਨੇ ਸਮਾਧਾਂ ਤੋਂ ਨਿਸ਼ਾਨ ਸਾਹਿਬ ਦੀ ਸ਼ਾਨ ਬਹਾਲੀ ਦੌਰਾਨ ਡੇਰੇਦਾਰਾਂ ਦੇ ਨਾ ਪਹੁੰਚਣ ’ਤੇ ਹੈਰਾਨੀ ਪ੍ਰਗਟਾਈ


Date: Apr 30, 2008

» Mail This News To Friend
» Post Your Comment
» Read Reader's Comments
‘ਸ਼ੇਖ਼ ਫ਼ੱਤੇ ਦੀ ਸਮਾਧ ਤੋਂ ਨਿਸ਼ਾਨ ਸਾਹਿਬ ਦੀ ਸ਼ਾਨ ਬਹਾਲੀ ਲਈ ਪੰਥ ਦਰਦੀ ਜਥੇਬੰਦੀਆਂ ਨੇ ਤਾਂ ਵਹੀਰਾਂ ਘੱਤੀਆਂ ਪਰ ਕਿਸੇ ਡੇਰੇਦਾਰ ਦਾ ਇਸ ਮੁਹਿੰਮ ਦੌਰਾਨ ਨਾ ਪਹੁੰਚਣਾ ਸਿੱਧ ਕਰਦਾ ਹੈ ਕਿ ਡੇਰੇਦਾਰ ਪੰਜਾਬ ’ਚ ਕੇਵਲ ਮਨਮਤ ਦਾ ਪਸਾਰਾ ਕਰ ਕੇ ਭੋਲੀ ਭਾਲੀ ਜਨਤਾ ਨੂੰ ਲੁੱਟਣ ਜਾਂ ਅਪਣੇ ਵੱਡੇ ਵੱਡੇ ਡੇਰੇ ਬਣਾਉਣ ’ਚ ਹੀ ਮਾਹਰ ਹਨ।’ ਸਪੋਕਸਮੈਨ ਨਾਲ ਗੱਲਬਾਤ ਦੌਰਾਨ ਨਿਆਰਾ ਖ਼ਾਲਸਾ ਨੌਜਵਾਨ ਸਭਾ ਦੇ ਆਗੂ ਭਾਈ ਸੁਖਵਿੰਦਰ ਸਿੰਘ ਮਝੈਲ ਨੇ ਅੱਗੇ ਕਿਹਾ, ‘‘ਅਪਣੇ ਦੀਵਾਨਾਂ ’ਚ ਡੇਰੇਦਾਰ ਜਿਨ੍ਹਾਂ ਮਿਸ਼ਨਰੀਆਂ ਪ੍ਰਤੀ ਮਾੜੇ ਸ਼ਬਦ ਬੋਲਦੇ ਹਨ, ਅੱਜ ਉਹੀ ਮਿਸ਼ਨਰੀ ਮੁਸ਼ਕਲਾਂ ਦੇ ਬਾਵਜੂਦ ਪੰਜਾਬ ਦੀ ਧਰਤੀ ’ਤੇ ਵੱਧ ਚੜ੍ਹ ਕੇ ਸਿੱਖੀ ਪ੍ਰਚਾਰ ’ਚ ਹਿੱਸਾ ਪਾ ਰਹੇ ਹਨ। ਮਿਸ਼ਨਰੀਆਂ ਦੇ ਸਹਿਯੋਗ ਨਾਲ ਹੀ ਰੋਡੇ ਸ਼ਾਹ ਦੀ ਸਮਾਧ ਤੋਂ ਨਿਸ਼ਾਨ ਸਾਹਿਬ ਲਾਹਿਆ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਕੀਤਾ ਗਿਆ। ਇਸ ਤੋਂ ਇਲਾਵਾ ਸ਼ੇਖ਼ ਫ਼ੱਤੇ ਦੀ ਕਬਰ ਤੋਂ ਨਿਸ਼ਾਨ ਸਾਹਿਬ ਲੁਹਾਉਣ ਲਈ ਵੀ ਮਿਸ਼ਨਰੀ ਹੀ ਅੱਗੇ ਆਏ।’’ ਭਾਈ ਮਝੈਲ ਨੇ ਗਿਆਨੀ ਜਗਤਾਰ ਸਿੰਘ ਜਾਚਕ, ਗਿਆਨੀ ਕੇਵਲ ਸਿੰਘ ਅਤੇ ਭਾਈ ਪੰਥਪ੍ਰੀਤ ਸਿੰਘ ਸਣੇ ਸਹਿਯੋਗੀ ਸਿੱਖ ਜਥੇਬੰਦੀਆਂ ਦਾ ਧਨਵਾਦ ਕੀਤਾ। ਉਨ੍ਹਾਂ ਨਾਲ ਗੁਰਪ੍ਰੀਤ ਸਿੰਘ, ਦਿਲਬਾਗ਼ ਸਿੰਘ, ਜਤਿੰਦਰ ਸਿੰਘ, ਪੁਸ਼ਪਿੰਦਰ ਸਿੰਘ ਤੇ ਗੁਰਸ਼ਰਨ ਸਿੰਘ ਆਦਿ ਹਾਜ਼ਰ ਸਨ।




© 2008 SikhPress.com
Powered By Arash Info Corporation