ਜੁਝਾਰੂ ਸਿੰਘਾਂ ਨੂੰ ਨਿਰੇ ਅਕਾਲੀ ਤੇ ਕਾਂਗਰਸੀ ਹੀ ਨਹੀਂ, ਬੀ.ਜੇ.ਪੀ. ਨੇਤਾ ਵੀ ਸਹਿਯੋਗ ਦੇਂਦੇ ਰਹੇ : ਬੀਬੀ ਸੰਦੀਪ ਕੌਰ
 ¤ เฉžเจฐเจพเจ‚เจธ เจฆเฉ‡ เจฐเจพเจถเจŸเจฐเจชเจคเฉ€ เจฆเจธเจคเจพเจฐ เจฎเฉเฉฑเจฆเจพ เจฎเฉเฉœ เจตเจฟเจšเจพเจฐเจจเจ—เฉ‡: เจชเฉเจฐเจงเจพเจจ เจฎเฉฐเจคเจฐเฉ€  ¤ เจธเจฟเจ—เจฐเฉ‡เจŸ เจชเฉ€เจฃ โ€™เจคเฉ‡ เจฒเจพเจˆ เจฐเฉ‹เจ• เจจเฉ‚เฉฐ เจธเฉเจชเจฐเฉ€เจฎ เจ•เฉ‹เจฐเจŸ เจจเฉ‡ เจฆเจฟเจคเฉ€ เจนเจฐเฉ€ เจเฉฐเจกเฉ€  ¤ เจนเจฐเจฟเจ†เจฃเจพ โ€™เจš เจธเจฟเฉฑเจ– เจงเจฐเจฎ เจฆเฉ‡ เจชเฉเจฐเจธเจพเจฐ เจฒเจˆ เจ เฉ‹เจธ เจฏเจคเจจ  ¤ โ€œSikhs canโ€™t be above rule โ€  ¤ Sikh girl appears before court, denies abduction charge ¤ BLOOD DONATION BY SIKH NATION!  ¤ โ€˜โ€˜เจธเจนเจฟเจœเจงเจพเจฐเฉ€ เจธเจฟเฉฑเจ– เจ•เฉŒเจฃ เจนเฉˆ?โ€™โ€™  ¤ เจญเจพเจฐเจค เจธเจฐเจ•เจพเจฐ เจตเจฒเฉ‹เจ‚ เจœเจพเจฐเฉ€ เจธเจฟเฉฑเจ•เจฟเจ†เจ‚ โ€™เจš เจญเจ—เจค เจธเจฟเฉฐเจ˜ เจฆเฉ€ เจŸเฉ‹เจชเฉ€ โ€™เจคเฉ‡ เจตเจฟเจตเจพเจฆ เจ›เจฟเฉœเจฟเจ†  ¤... 
 
Category
 ¤ SIKH NEWS
 ¤ HEALTH

ਜੁਝਾਰੂ ਸਿੰਘਾਂ ਨੂੰ ਨਿਰੇ ਅਕਾਲੀ ਤੇ ਕਾਂਗਰਸੀ ਹੀ ਨਹੀਂ, ਬੀ.ਜੇ.ਪੀ. ਨੇਤਾ ਵੀ ਸਹਿਯੋਗ ਦੇਂਦੇ ਰਹੇ : ਬੀਬੀ ਸੰਦੀਪ ਕੌਰ


Date: Apr 30, 2008

» Mail This News To Friend
» Post Your Comment
» Read Reader's Comments

ਬੀਬੀ ਸੰਦੀਪ ਕੌਰ ਦੀ ਸਵੈ ਜੀਵਨੀ ‘ਬਿਖੜਾ ਪੈਂਡਾ’ ਨੇ ਪੰਜਾਬ ਦੀ ਸਿਆਸਤ ਨੂੰ ਦਿੱਲੀ ਤਕ ਗਰਮਾ ਦਿਤਾ ਹੈ। ਹਾਲਾਂਕਿ ਟੈਲੀਵੀਜ਼ਨ ਅਤੇ ਅਖ਼ਬਾਰਾਂ ਵਾਲਿਆਂ ਨੇ ਅੰਮ੍ਰਿਤਸਰ ਪਹੁੰਚ ਕੇ ਸੰਦੀਪ ਕੌਰ ਨਾਲ ฆਬੀ ਚੌੜੀ ਗੱਲਬਾਤ ਕੀਤੀ ਪਰ ਇਸ ਨੂੰ ਪੂਰੇ ਵਿਸਥਾਰ ਨਾਲ ਲਿਖਿਆ ਜਾਂ ਵਿਖਾਇਆ ਨਹੀਂ ਗਿਆ। ਇਸ ਲਈ ਸਪੋਕਸਮੈਨ ਦੇ ਪੱਤਰਕਾਰ ਚਰਨਜੀਤ ਸਿੰਘ ਸੁੱਜੋ ਨੇ ਬੀਬੀ ਸੰਦੀਪ ਕੌਰ ਨਾਲ ਮੁਲਾਕਾਤ ਕੀਤੀ ਜਿਸ ਦੇ ਕੁੱਝ ਅਹਿਮ ਅੰਸ਼ ਨਸ਼ਰ ਕੀਤੇ ਜਾ ਰਹੇ ਹਨ : ? ਕਿਤਾਬ ਨੇ ਸਿਆਸੀ ਹਲਕਿਆਂ ਵਿਚ ਕਾਫ਼ੀ ਹਲਚਲ ਪੈਦਾ ਕੀਤੀ ਹੈ, ਆਖ਼ਰ ਇਸ ਵਿਚ ਤੁਸੀਂ ਕੀ ਲਿਖ ਦਿਤਾ ਹੈ? ਜਵਾਬ : ਇਹ ਕਿਤਾਬ ਮੇਰੀ ਸਵੈ-ਜੀਵਨੀ ਹੈ ਜਿਸ ਦਾ ਅੱਧਾ ਭਾਗ ਮੇਰੇ ਜੁਝਾਰੂ ਜੀਵਨ ਨਾਲ ਸਬੰਧਤ ਹੈ। ਸਾਡੇ ਜੁਝਾਰੂ ਗਰੁਪ ਦੀ ਭਾਈ ਮਾਧਾ ਸਿੰਘ ਬੱਬਰ ਦੇ ਗਰੁਪ ਨਾਲ ਵਿਸ਼ੇਸ਼ ਸਾਂਝ ਸੀ ਤੇ ਕਈ ਥਾਵਾਂ ’ਤੇ ਅਸੀਂ ਇਕੱਠੇ ਹੀ ਰਹਿੰਦੇ ਰਹੇ ਸੀ। ਭਾਈ ਮਾਧਾ ਸਿੰਘ ਨੇ ਕਈ ਵਾਰ ਬੀਬੀ ਰਾਜਿੰਦਰ ਕੌਰ ਭੱਠਲ ਦੇ ਘਰ ਅਪਣੀ ਪੱਕੀ ਠਾਹਰ ਹੋਣ ਬਾਰੇ ਦਸਿਆ ਸੀ। ਕਿਤਾਬ ਵਿਚ ਜਦੋਂ ਭਾਈ ਮਾਧਾ ਸਿੰਘ ਦੀ ਗ੍ਰਿਫ਼ਤਾਰੀ ਦਾ ਜ਼ਿਕਰ ਆਇਆ ਤਾਂ ਸਰਸਰੀ ਦੋ ਲਾਈਨਾਂ ਵਿਚ ਉੁਨ੍ਹਾਂ ਦੀ ਬੀਬੀ ਭੱਠਲ ਦੇ ਘਰ ਠਾਹਰ ਹੋਣ ਦਾ ਜ਼ਿਕਰ ਕਰਨਾ ਪਿਆ। ਬੱਸ ਇਨ੍ਹਾਂ ਲਾਈਨਾਂ ਕਾਰਨ ਹੀ ਸਿਆਸੀ ਹਲਕਿਆਂ ਵਿਚ ਰੌਲਾ ਪੈ ਗਿਆ।ฒ ? ਕੀ ਇਸ ਨਾਲ ਉਸ ਇਲਜ਼ਾਮ ਨੂੰ ਸੱਚ ਮੰਨਿਆ ਜਾ ਸਕਦਾ ਹੈ ਕਿ ਜੁਝਾਰੂ ਲਹਿਰ ਕਾਂਗਰਸ ਦੀ ਦੇਣ ਸੀ ਜਾਂ ਕਾਂਗਰਸ ਇਸ ਨੂੰ ਵਰਤਦੀ ਰਹੀ ਹੈ? ਜਵਾਬ : ਬਿਲਕੁਲ ਨਹੀਂ, ਜਿਹੜਾ ਵੀ ਪਾਠਕ ਪੂਰੀ ਕਿਤਾਬ ਪੜ੍ਹੇਗਾ, ਉਹ ਦੀ ਇਹ ਧਾਰਨਾ ਜੇ ਪਹਿਲਾਂ ਹੋਈ ਵੀ ਤਾਂ ਉਹ ਵੀ ਖ਼ਤਮ ਹੋ ਜਾਵੇਗੀ। ਸਿੱਖਾਂ ਦਾ ਜੁਝਾਰੂ ਸੰਘਰਸ਼, ਹਿੰਦੋਸਤਾਨ ਦੇ ਸਿੱਖ-ਵਿਰੋਧੀ ਤਖ਼ਤ ਦੀ ਸਰਪ੍ਰਸਤੀ ਹੇਠ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੀਆਂ ਤਾਕਤਾਂ ਦੇ ਜ਼ੁਲਮ ਦੇ ਵਿਰੋਧ ਵਿਚ ਸੀ ਤੇ ਹੈ। ਉਨ੍ਹਾਂ ਤਾਕਤਾਂ ਵਿਚ ਕਾਂਗਰਸ ਵੀ ਸ਼ਾਮਲ ਹੈ, ਭਾਜਪਾ ਵੀ, ਆਰ.ਐਸ.ਐਸ., ਸ਼ਿਵ ਸੈਨ ਅਤੇ ਕੁੱਝ ਕਾਮਰੇਡ ਵੀ। ਜਿਥੋਂ ਤਕ ਸਿਆਸੀ ਲੀਡਰਾਂ ਵਲੋਂ ਜੁਝਾਰੂ ਸਿੰਘਾਂ ਨੂੰ ਵਰਤਣ ਦਾ ਸਵਾਲ ਹੈ, ਇਹ ਤਾਂ ਉਸ ਦੌਰ ਨੂੰ ਹੰਡਾਉਣ ਅਤੇ ਵੇਖਣ ਵਾਲਾ ਪੰਜਾਬ ਦਾ ਹਰ ਨਾਗਰਿਕ ਜਾਣਦਾ ਹੈ ਕਿ ਉਦੋਂ ਦੇ ਸਾਰੀਆਂ ਪਾਰਟੀਆਂ ਦੇ ਲੀਡਰ ਅਪਣੇ ਆਪ ਨੂੰ ਜੁਝਾਰੂ ਸਿੰਘਾਂ ਦੇ ਸੱਭ ਤੋਂ ਵੱਡੇ ਹਿਤੈਸ਼ੀ ਸਾਬਤ ਕਰਨ ਵਿਚ ਲੱਗੇ ਹੋਏ ਸਨ। ਉਹ ਜੁਝਾਰੂ ਸਿੰਘਾਂ ਨੂੰ ਅਪਣੇ ਘਰ ਵਿਚ ਚਰਨ ਪਾਉਣ ਲਈ ਸੱਦਦੇ ਸਨ ਅਤੇ ਕਿਸੇ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਨੂੰ ਰਿਹਾਅ ਕਰਾਉਣ ਲਈ ਵੀ ਮਦਦ ਕਰਦੇ ਸਨ। ਉਹ ਸਿਆਸੀ ਲੀਡਰ ਜੁਝਾਰੂ ਸਿੰਘਾਂ ਨੂੰ ਵਰਤਣ ਦੀ ਹੈਸੀਅਤ ਵਿਚ ਨਹੀਂ ਸਨ ਸਗੋਂ ਇਸ ਤਰ੍ਹਾਂ ਵਿਵਹਾਰ ਕਰਦੇ ਸਨ ਜਿਵੇਂ ਹੱਥ ਜੋੜ ਕੇ ਹੁਕਮ ਦੀ ਉਡੀਕ ਕਰਦੇ ਹੋਣ। ? ਕਈ ਲੋਕਾਂ ਦਾ ਵਿਚਾਰ ਸੀ ਕਿ ਇਸ ਕਿਤਾਬ ਨੇ ਉਸ ਵਿਚਾਰ ਨੂੰ ਬਦਲ ਦਿਤਾ ਹੈ ਕਿ ਖਾੜਕੂ ਸੰਘਰਸ਼ ਨੂੰ ਕਾਂਗਰਸੀ ਲੀਡਰ ਵਰਤਦੇ ਰਹੇ ਜਾਂ ਖਾੜਕੂ ਲਹਿਰ ਕਾਂਗਰਸੀ ਲੀਡਰਾਂ ਦੇ ਹੱਥ ਖੇਡਦੀ ਰਹੀ ਹੈ? ਜਵਾਬ : ਜੰਗ ਦਾ ਅਸੂਲ ਹੈ ਕਿ ਜੇ ਵਿਰੋਧੀ ਖ਼ੇਮੇ ਵਿਚੋਂ ਕੋਈ ਤੁਹਾਡੇ ਦੁਸ਼ਮਣ ਨਾਲ ਹੱਥ ਮਿਲਾਉਂਦਾ ਹੈ ਤਾਂ ਇਸ ਵਿਚ ਕੋਈ ਹਰਜ ਨਹੀਂ, ਬਸ਼ਰਤੇ ਕਿ ਤੁਸ਼ੀ ਖ਼ੁਦ ਇਸਤਮਾਲ ਹੋਣ ਦੀ ਥਾਂ ਉਸ ਨੂੰ ਇਸਤਮਾਲ ਕਰੋ। ਪੰਜਾਬ ਵਿਚ ਜਿਨ੍ਹਾਂ ਲੋਕਾਂ ਨੇ ਵੀ ਸਾਡੀ ਲਹਿਰ ਨੂੰ ਨੇੜੇ ਹੋ ਕੇ ਵੇਖਿਆ ਹੈ, ਉਨ੍ਹਾਂ ਨੂੰ ਪਤਾ ਹੈ ਕਿ ਜੁਝਾਰੂ ਸਿੰਘ ਸਿਆਸੀ ਲੀਡਰਾਂ ਨੂੰ ਤਾਂ ਵਰਤਦੇ ਰਹੇ ਪਰ ਖ਼ੁਦ ਕਦੇ ਨਹੀਂ ਵਰਤੇ ਗਏ। ਜਿਹੜੇ ਲੀਡਰ ਸਿੰਘਾਂ ਨੂੰ ਪਨਾਹ ਦਿੰਦੇ ਰਹੇ, ਉਹ ਲੋੜ ਪੈਣ ’ਤੇ ਫੜੇ ਗਏ ਸਿੰਘਾਂ ਨੂੰ ਛੁਡਾਉਣ ਲਈ ਵੀ ਮਦਦ ਕਰਦੇ ਸਨ। ? ਹੋਰ ਕਿਹੜੀ-ਕਿਹੜੀ ਪਾਰਟੀ ਦੇ ਨੇਤਾ ਅਜਿਹਾ ਕਰਦੇ ਸਨ? ਜਵਾਬ : ਜੇ ਅਕਾਲੀਆਂ ਦੀ ਗੱਲ ਛੱਡ ਵੀ ਦਈਏ ਤਾਂ ਭਾਜਪਾ ਦੇ ਕਈ ਲੀਡਰ ਵੀ ਸਹਿਯੋਗ ਕਰਦੇ ਰਹੇ ਹਨ। ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ ਦੀ ਸ਼ਹੀਦੀ ਤੋਂ ਬਾਅਦ ਤਾਂ ਉਸ ਇਲਾਕੇ ਦੇ ਭਾਜਪਾ ਨੇਤਾ ਦਰਸ਼ਨ ਲਾਲ ਅਰੋੜਾ ਨੇ ਸਟੇਜ ’ਤੇ ਪਹੁੰਚ ਕੇ ਵੀ ਆਖ ਦਿਤਾ ਸੀ ਕਿ ਜੁਗਰਾਜ ਦੇ ਸ਼ਹੀਦ ਹੋ ਜਾਣ ਨਾਲ ਅਸੀਂ ਨਿਆਸਰੇ ਹੋ ਗਏ ਹਾਂ...। ? ਫਿਰ ਤੁਹਾਡੀ ਕਿਤਾਬ ਵਿਚ ਉਨ੍ਹਾਂ ਦਾ ਜ਼ਿਕਰ ਕਿਉਂ ਨਹੀਂ ਆਇਆ? ਜਵਾਬ : ‘ਬਿਖੜਾ ਪੈਂਡਾ’ ਸਵੈ-ਜੀਵਨੀ ਹੈ। ਇਸ ਵਿਚ ਮੈਂ ਅਪਣੇ ਜੁਝਾਰੂ ਸਫ਼ਰ ਵਿਚ ਅਪਣੇ ਜੀਵਨ ਦੀਆਂ ਘਟਨਾਵਾਂ ਦੌਰਾਨ ਅੱਖੀਂ ਵੇਖੀਆਂ ਅਤੇ ਕੰਨੀਂ ਸੁਣੀਆਂ ਗੱਲਾਂ ਦਾ ਹੀ ਜ਼ਿਕਰ ਕੀਤਾ ਹੈ। ਭਾਈ ਮਾਧਾ ਸਿੰਘ ਦੀ ਸਾਡੇ ਗਰੁਪ ਨਾਲ ਬਹੁਤ ਵਧੇਰੇ ਨੇੜਤਾ ਸੀ ਤੇ ਇਕ ਵਾਰ ਉਨ੍ਹਾਂ ਨੇ ਸ. ਕਾਸ਼ਤੀਵਾਲ ਨੂੰ ਪੁਲਿਸ ਦੇ ਕਬਜ਼ੇ ਵਿਚੋਂ ਛੁਡਾਇਆ ਵੀ ਸੀ, ਇਸ ਲਈ ਜਦੋਂ ਉੁਨ੍ਹਾਂ ਦੀ ਗ੍ਰਿਫ਼ਤਾਰੀ ਦਾ ਜ਼ਿਕਰ ਆਇਆ ਅਤੇ ਉਨ੍ਹਾਂ ਨੂੰ ਛੁਡਾਉਣ ਲਈ ਸਾਡੇ ਗਰੁਪ ਦੀ ਕੋਸ਼ਿਸ਼ ਦਾ ਜ਼ਿਕਰ ਆਇਆ ਤਾਂ ਉਥੇ ਕੁਦਰਤੀ ਤੌਰ ’ਤੇ ਉਨ੍ਹਾਂ ਦੀ ਬੀਬੀ ਭੱਠਲ ਦੇ ਘਰ ਠਾਹਰ ਹੋਣ ਦਾ ਜ਼ਿਕਰ ਵੀ ਆ ਗਿਆ। ਮੇਰਾ ਮਕਸਦ ਸਿੱਖਾਂ ’ਤੇ ਹੋਏ ਜ਼ੁਲਮ ਨੂੰ ਸਾਹਮਣੇ ਲਿਆਉਣਾ ਸੀ, ਹੋਰ ਕੁੱਝ ਨਹੀਂ। ਹੁਣ ਜੇ ਪੰਜ ਸੌ ਪੰਨਿਆਂ ਦੀ ਕਿਤਾਬ ਵਿਚੋਂ 2 ਲਾਈਨਾਂ ’ਤੇ ਰੌਲਾ ਪੈ ਜਾਵੇ ਤਾਂ ਮੈਂ ਕੀ ਕਹਿ ਸਕਦੀ ਹਾਂ। ? ਬੀਬੀ ਭੱਠਲ ਤਾਂ ਕਹਿ ਰਹੇ ਹਨ ਕਿ ਇਹ ਕਿਤਾਬ ਕੈਪਟਨ ਅਮਰਿੰਦਰ ਸਿੰਘ ਨੇ ਪੈਸੇ ਦੇ ਕੇ ਲਿਖਵਾਈ ਹੈ? ਜਵਾਬ : (ਹਸਦੇ ਹੋਏ) ਇਹ ਕਿਤਾਬ ਕੁੱਝ ਦਿਨਾਂ ਜਾਂ ਕੁੱਝ ਮਹੀਨਿਆਂ ਵਿਚ ਨਹੀਂ ਲਿਖੀ ਗਈ। ਮੈਂ ਜੇਲ ਵਿਚ ਰੋਜ਼ਾਨਾ ਡਾਇਰੀ ਲਿਖਦੀ ਸੀ। ਮੇਰੀਆਂ ਡਾਇਰੀਆਂ ਹੀ ਇਸ ਕਿਤਾਬ ਦਾ ਆਧਾਰ ਬਣੀਆਂ। ਇਨ੍ਹਾਂ ਡਾਇਰੀਆਂ ਨੂੰ ਤਰਤੀਬਵਾਰ ਕਰ ਕੇ ਕਿਤਾਬੀ ਸ਼ਕਲ ਵਿਚ ਲਿਆਉਣ ਲਈ ਮੈਂ ਤਿੰਨ ਸਾਲਾਂ ਤੋਂ ਕੰਮ ਕਰ ਰਹੀ ਹਾਂ। ਜਿਥੋਂ ਤਕ ਕੈਪਟਨ ਅਮਰਿੰਦਰ ਸਿੰਘ ਦਾ ਸਵਾਲ ਹੈ, ਉਸ ਦੇ ਰਾਜ ਵਿਚ ਸਾਡੇ ’ਤੇ ਕਈ ਝੂਠੇ ਕੇਸ ਦਰਜ ਕੀਤੇ ਗਏ ਜਿਨ੍ਹਾਂ ਦਾ ਵੇਰਵਾ ਕਿਤਾਬ ਵਿਚ ਹੈ ਅਤੇ ਅਸੀਂ ਉਦੋਂ ਕੈਪਟਨ ਦੀ ਕੋਠੀ ਸਾਹਮਣੇ ਧਰਨਾ ਵੀ ਦਿਤਾ ਸੀ ਅਤੇ ਸਾਡੇ ਉਤੇ ਲਾਠੀਚਾਰਜ ਵੀ ਕੀਤਾ ਗਿਆ। ਇਸ ਲਈ ਭੱਠਲ ਦਾ ਦੋਸ਼ ਬੇਤੁਕਾ ਜਾਪ ਰਿਹਾ ਹੈ। ? ਕਿਤਾਬ ਲਿਖਣ ਦਾ ਮਕਸਦ ਕੀ ਸੀ? ਜਵਾਬ : ਇਹ ਕਿਤਾਬ ਹਿੰਦੋਸਤਾਨ ਦੀ ਹਕੂਮਤ ਵਲੋਂ ਸਿੱਖ ਕੌਮ ਨੂੰ ਖ਼ਤਮ ਕਰਨ ਲਈ ਵਰਤੇ ਗਏ ਅਤੇ ਅਜੇ ਵੀ ਵਰਤੇ ਜਾ ਰਹੇ ਹੱਥਕੰਡਿਆਂ ਬਾਰੇ ਕੌਮ ਨੂੰ ਅਤੇ ਪੂਰੀ ਦੁਨੀਆਂ ਨੂੰ ਅਸਲੀਅਤ ਦੱਸਣ ਲਈ ਲਿਖੀ ਗਈ ਹੈ। ਜਿਹੜਾ ਵੀ ਪਾਠਕ ਇਸ ਕਿਤਾਬ ਨੂੰ ਪੜ੍ਹੇਗਾ ਉਸ ਨੂੰ ਸਿੱਖ ਵਿਰੋਧੀ ਸਾਜ਼ਸ਼ਾਂ ਅਤੇ ਹੱਥਕੰਡਿਆਂ ਦੀ ਜਾਣਕਾਰੀ ਮਿਲ ਜਾਵੇਗੀ। ? ਸੋਹਣਜੀਤ ਨੇ ਅੰਮ੍ਰਿਤਸਰ ਵਿਚ ਕਿਤਾਬ ਨੂੰ ਝੂਠ ਦਾ ਪੁฆਦਾ ਕਿਹਾ ਅਤੇ ਤੁਹਾਨੂੰ ‘ਕੈਟ’ ฒਤਕ ਆਖ ਦਿਤਾ, ਇਸ ਬਾਰੇ ਕੀ ਕਹੋਗੇ? ਜਵਾਬ: ਜਿਨ੍ਹਾਂ ਲੋਕਾਂ ਦੀਆਂ ਕਰਤੂਤਾਂ ਨੂੰ ਨਸ਼ਰ ਕੀਤਾ ਗਿਆ ਹੈ, ਉਨ੍ਹਾਂ ਨੇ ਤਾਂ ਇਸ ਤਰ੍ਹਾਂ ਦਾ ਰੌਲਾ ਪਾਉਣਾ ਹੀ ਹੈ। ਅਜੇ ਤਾਂ ਸੋਹਣਜੀਤ ਬੋਲੀ ਹੈ, ਕਈ ਹੋਰ ਵੀ ਬੋਲਣਗੇ। ਕੈਟ ਕੌਣ ਹੈ ਇਹ ਤਾਂ ਸਾਰੇ ਜਾਣਦੇ ਹੀ ਹਨ। ਤੁਸੀਂ ਬਹੁਤਾ ਦੂਰ ਨਹੀਂ ਤਾਂ ਕੱਲਰ ਭੈਣੀ ਦੇ ਆਸਿਉਂ ਪਾਸਿਉਂ ਹੀ ਪਤਾ ਕਰ ਲਉ, ਸਚਾਈ ਸਾਹਮਣੇ ਆ ਜਾਵੇਗੀ। ਸੋਹਣਜੀਤ ਅਪਣੀ ਅਸਲੀਅਤ ਜ਼ਾਹਰ ਹੋਣ ਕਾਰਨ ਬਖ਼ਲਾਅ ਗਈ ਹੈ, ਇਸ ਲਈ ਉਸ ਨੂੰ ਸਮਝ ਨਹੀਂ ਆ ਰਹੀ ਕਿ ਉਸ ਨੇ ਕੀ ਕਹਿਣਾ ਹੈ। ਇਸੇ ਲਈ ਇਕ ਪਾਸੇ ਮੈਨੂੰ ਕੈਟ ਕਹੀ ਜਾ ਰਹੀ ਹੈ ਅਤੇ ਦੂਜੇ ਪਾਸੇ ਇਹ ਵੀ ਕਹੀ ਜਾਂਦੀ ਹੈ ਕਿ ਮੈਂ ਉਹਦੀਆਂ (ਮੇਰੀਆਂ) ਜ਼ਮਾਨਤਾਂ ਕਰਵਾਈਆਂ। ਅਸਲੀਅਤ ਬਹੁਤੇ ਪੰਥਕ ਵੀਰਾਂ ਨੂੰ ਪਤਾ ਹੀ ਹੈ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਪਤਾ ਲੱਗ ਜਾਵੇਗੀ ਕਿਉਂਕਿ ਅਸਲੀਅਤ ਕਦੇ ਲੁਕੀ ਨਹੀਂ ਰਹਿੰਦੀ। ਗੁਰਬਾਣੀ ਦਾ ਫ਼ੁਰਮਾਨ ਹੈ : ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥ ? ਤੁਹਾਡੀ ਸੋਨੀਆ ਗਾਂਧੀ ਤਕ ਪਹੁੰਚ ਹੈ ਤੇ ਭਾਜਪਾ ਹਾਈ ਕਮਾਂਡ ਵਿਚ ਵੀ ਇਸ ਦੀ ਚਰਚਾ ਹੈ। ਬਾਹਰਲੇ ਦੇਸ਼ਾਂ ਦੇ ਰੇਡੀਉ ਸਟੇਸ਼ਨਾਂ ’ਤੇ ਇਸ ਬਾਰੇ ਚਰਚਾ ਹੋਈ ਹੈ। ਤੁਸੀਂ ਕੀ ਮਹਿਸੂਸ ਕਰਦੇ ਹੋ? ਜਵਾਬ : ਮੇਰਾ ਮਕਸਦ ਭਾਰਤੀ ਹਕੂਮਤ ਦੇ ਜ਼ੁਲਮ ਵਿਰੁਧ ਸੰਘਰਸ਼ਸ਼ੀਲ ਸਿੱਖ ਕੌਮ ਦਾ ਸੁਨੇਹਾ ਪੂਰੀ ਦੁਨੀਆਂ ਵਿਚ ਪਹੁੰਚਾਉਣਾ ਸੀ ਤੇ ਮੈਨੂੰ ਤਾਂ ਹੀ ਖ਼ੁਸ਼ੀ ਹੋਵੇਗੀ ਜੇ ਇਹ ਸੁਨੇਹਾ ਦੁਨੀਆਂ ਤਕ ਪਹੁੰਚੇਗਾ ਅਤੇ ਦੁਨੀਆਂ ਭਰ ਦੀਆਂ ਸੰਸਥਾਵਾਂ ਸਿੱਖਾਂ ’ਤੇ ਹੋ ਰਹੇ ਜ਼ੁਲਮਾਂ ਵਿਰੁਧ ਕੋਈ ਨੋਟਿਸ ਲੈਣਗੀਆਂ।


© 2008 SikhPress.com
Powered By Arash Info Corporation