ਗੁਰੂ ਸਾਹਿਬਾਨ ਪ੍ਰਤੀ ਅਦਬ ਸਤਿਕਾਰ ਪ੍ਰਗਟ ਕਰਨ ਲਈ ਮੱਥਾ ਟੇਕਣ ਦੀ ਰਵਾਇਤ ਸ਼ੁਰੂ ਹੋਈ : ਪ੍ਰਿੰਸੀਪਲ ਸੁਰਿੰਦਰ ਸਿੰਘ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਗੁਰੂ ਸਾਹਿਬਾਨ ਪ੍ਰਤੀ ਅਦਬ ਸਤਿਕਾਰ ਪ੍ਰਗਟ ਕਰਨ ਲਈ ਮੱਥਾ ਟੇਕਣ ਦੀ ਰਵਾਇਤ ਸ਼ੁਰੂ ਹੋਈ : ਪ੍ਰਿੰਸੀਪਲ ਸੁਰਿੰਦਰ ਸਿੰਘ


Date: Apr 30, 2008

» Mail This News To Friend
» Post Your Comment
» Read Reader's Comments

ਅਨੰਦਪੁਰ ਸਾਹਿਬ,: ਰੋਜ਼ਾਨਾ ਸਪੋਕਸਮੈਨ ਦੇ 12 ਅਪ੍ਰੈਲ ਦੇ ਅੰਕ ਵਿਚ ਸ੍ਰੀ ਹਰੀ ਰਤਨ ਯੁਕਤਾ ਵਲੋਂ ਸਿੱਖ ਬੁਧੀਜੀਵੀਆਂ ਨੂੰ ਕੀਤੇ ਸਵਾਲ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਕਿਸੇ ਬ੍ਰਾਹਮਣੀ ਕਰਮਕਾਂਡ ਤਾਂ ਨਹੀਂ, ਬਾਰੇ ਅੱਜ ਕਲ ਕਾਫ਼ੀ ਗਰਮਾਹਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਬਾਰੇ ਰੋਜ਼ਾਨਾ ਸਪੋਕਸਮੈਨ ਦੇ 20 ਅਪ੍ਰੈਲ ਦੇ ਅੰਕ ਵਿਚ ਪੰਨਾ ਨੰ. 4 ਤੇ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਚੇਅਰਮੈਨ ਸ. ਤਰਸੇਮ ਸਿੰਘ ਵਲੋਂ ਵਿਸਥਾਰ ਸਹਿਤ ਵੱਖ ਵੱਖ ਮੁੱਦਿਆਂ ਤੇ ਅਪਣੇ ਵਿਚਾਰ ਦੇ ਕੇ ਸ੍ਰੀ ਹਰੀ ਰਤਨ ਯੁਕਤਾ ਦਾ ਸ਼ੰਕਾ ਨਿਵਿਰਤ ਕਰਨ ਦੀ ਕਸ਼ਿਸ਼ ਕੀਤੀ ਗਈ ਸੀ। ਇਸੇ ਲੜੀ ਤਹਿਤ ਉਪਰੋਕਤ ਵਿਸ਼ੇ ਦੇ ਸਬੰਧ ਵਿਚ ਪ੍ਰਸਿੱਧ ਵਿਦਵਾਨ, ਸਥਾਨਕ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸ. ਸੁਰਿੰਦਰ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਸਵਾਲ : ਸੱਭ ਤੋਂ ਪਹਿਲਾਂ ਇਹ ਦੱਸੋ ਕਿ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਬ੍ਰਾਹਮਣੀ ਕਰਮਕਾਂਡ ਹੈ? ਜਵਾਬ : ਬਿਲਕੁਲ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦੀ ਰਵਾਇਤ ਨਾ ਤਾਂ ਨਵੀਂ ਹੈ ਤੇ ਨਾ ਹੀ ਬ੍ਰਾਹਮਣਵਾਦ ਦੇ ਕਰਮਕਾਂਡ ਦਾ ਹਿੱਸਾ। ਬਲਕਿ ਜਦੋਂ ਤੋਂ ਸਿੱਖ ਧਰਮ ਦੀ ਹੋਂਦ ਉਜਾਗਰ ਹੋਈ ਹੈ, ਉਦੋਂ ਤੋਂ ਹੀ ਗੁਰੁੂ ਸਾਹਿਬਾਨ ਪ੍ਰਤੀ ਅਦਬ ਸਤਿਕਾਰ ਪ੍ਰਗਟ ਕਰਨ ਲਈ ਮੱਥਾ ਟੇਕਣ ਦੀ ਰਵਾਇਤ ਸ਼ੁਰੂ ਹੋ ਗਈ ਸੀ। ਸਵਾਲ : ਕੀ ਮੱਥਾ ਟੇਕਣ ਦੀ ਰਵਾਇਤ ਬਾਰੇ ਗੁਰਬਾਣੀ ਵਿਚੋਂ ਕੋਈ ਸਬੂਤ ਮਿਲਦਾ ਹੈ? ਜਵਾਬ : ਜੀ ਹਾਂ, ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਨੇ ਗੁਰਗੱਦੀ ਦੇ ਵਾਰਸ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਬਣਾਇਆ ਤਾਂ ਸੱਭ ਤੋਂ ਪਹਿਲਾਂ ਆਪ ਉਨ੍ਹਾਂ ਨੂੰ ਮੱਥਾ ਟੇਕ ਕੇ ਸਾਡਾ ਮਾਰਗ ਦਰਸ਼ਨ ਕੀਤਾ। ਸਵਾਲ : ਕੀ ਇਸ ਸਬੰਧੀ ਕੋਈ ਗੁਰਬਾਣੀ ਦਾ ਪ੍ਰਮਾਣ ਮਿਲਦਾ ਹੈ? ਜਵਾਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਘਰ ਦੇ ਰਾਗੀ ਸੱਤੇ ਬਲਵੰਡ ਦੀ ਵਾਰ ਵਿਚੋਂ ਇਹ ਗਵਾਹੀ ਮਿਲਦੀ ਹੈ। ਗੁਰਿ ਚੇਲੇ ਰਹਰਾਸਿ ਕੀਨੀ, ਨਾਨਕ ਸਲਾਮਤਿ ਥੀਵਦੈ॥ ਸਹਿ ਟਿਕਾ ਦਿਤੋਸੁ ਜੀਵਦੈ॥ ਭਾਵ : ਗੁਰੂ ਨਾਨਕ ਸਾਹਿਬ ਜੀ ਨੇ ਅਪਦੇ ਜਿਉਂਦੇ ਜੀਅ ਅਪਣੇ ਸਿੱਖ ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖ਼ਸ਼ ਕੇ ਮੱਥਾ ਟੇਕਿਆ ਤੇ ਵਡਿਆਈ ਬਖ਼ਸ਼ੀ। ਇਸ ਤੋਂ ਬਾਅਦ ਦਸਮੇਸ਼ ਪਿਤਾ ਜੀ ਤਕ ਸਾਰੇ ਗੁਰੂ ਸਾਹਿਬਾਨ ਨੇ ਗੁਰਗੱਦੀ ਦੇਣ ਵੇਲੇ ਸੱਭ ਤੋਂ ਪਹਿਲਾਂ ਆਪ ਮੱਥਾ ਟੇਕਣ ਦੀ ਮਰਿਆਦਾ ਕਾਇਮ ਰੱਖੀ। ਸਵਾਲ : ਕੀ ਗੁਰਬਾਣੀ ਵਿਚੋਂ ਕੋਈ ਐਸਾ ਪ੍ਰਮਾਣ ਵੀ ਮਿਲਦਾ ਹੈ ਜਿਸ ਵਿਚ ਗੁਰਸਿੱਖਾਂ ਨੂੰ ਗੁਰੂ ਅੱਗੇ ਮੱਥਾ ਟੇਕਣ ਦੀ ਹਦਾਇਤ ਕੀਤੀ ਹੋਵੇ? ਜਵਾਬ : ਜੀ ਹਾਂ, ਜਦੋਂ ਸ੍ਰੀ ਗੁਰੂ ਰਾਮ ਦਾਸ ਜੀ ਗੁਰਗੱਦੀ ਤੇ ਬੈਠੇ ਤਾਂ ਸਾਰੇ ਸਿੱਖਾਂ ਤੇ ਸੰਗਤ ਨੇ ਪਰਮੇਸ਼ਰ ਰੂਪ ਜਾਣ ਕੇ ਸ੍ਰੀ ਗੁਰੂ ਰਾਮ ਦਾਸ ਜੀ ਨੂੰ ਮੱਥਾ ਟੇਕਿਆ। ਗੁਰਬਾਣੀ ਪ੍ਰਮਾਣ ਹੈ : ਸਿਖੀ ਅਤੈ ਸੰਗਤੀ ਪਾਰਬ੍ਰਹਮ ਕਰ ਨਮਸਕਾਰਿਆ॥ ਇਥੇ ਹੀ ਬਸ ਨਹੀਂ ਸਦੁ ਬਾਣੀ ਵਿਚ ਵੀ ਦਰਜ ਹੈ ਕਿ ਸ੍ਰੀ ਗੁਰੂ ਅਮਰ ਦਾਸ ਜੀ ਨੇ ਸੱਭ ਸਿੱਖ ਸੰਗਤ ਨੂੰ ਸ੍ਰੀ ਗੁਰੂ ਰਾਮ ਦਾਸ ਜੀ ਅੱਗੇ ਮੱਥਾ ਟੇਕਣ ਦੀ ਹਦਾਇਤ ਕੀਤੀ। ਸ਼ਬਦ ਗੁਰੂ ਵਿਚ ਦਰਜ ਹੈ : ਸਤਿਗੁਰੂ ਪ੍ਰਤਖ ਹੁੰਦੈ ਬਹਿ ਰਾਜ ਆਪਿ ਟਿਕਾਇਆ॥ ਸਭਿ ਸਿਖ ਬੰਧਪੁ ਪੁਤ ਭਾਈ ਰਾਮਦਾਸੈ ਪੈਰੀ ਪਾਇਆ॥ ਇਥੇ ਇਕ ਗੱਲ ਹੋ ਵੀ ਧਿਆਨ ਦੇਣ ਵਾਲੀ ਹੈ ਕਿ ਸ੍ਰੀ ਗੁਰੂ ਅਮਰ ਦਾਸ ਜੀ ਦੇ ਦੋਵੇਂ ਸਾਹਿਬਜ਼ਾਦੇ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਚੌਥੇ ਗੁਰੂ ਜੀ ਨੂੰ ਮੱਥਾ ਟੇਕਣ ਲਈ ਤਿਆਰ ਨਾ ਹੋਏ ਪਰ ਸ੍ਰੀ ਗੁਰੂ ਅਮਰ ਦਾਸ ਜੀ ਦੇ ਕਹਿਣ ਤੇ ਬਾਬਾ ਮੋਹਰੀ ਜੀ ਨੇ ਗੁਰੂ ਰਾਮ ਦਾਸ ਜੀ ਅੱਗੇ ਮੱਥਾ ਟੇਕ ਦਿਤਾ। ਗੁਰਬਾਣੀ ਪ੍ਰਮਾਣ ਹੈ : ਸਤਿਗੁਰ ਪੁਰਖ ਜੇ ਬੋਲਿਆ, ਗੁਰਸਿਖਾਂ ਮਨਿ ਲਈ ਰਜਾਇ ਜੀਉ॥ ਮੋਹਰੀ ਪੁਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਇ ਜੀਉ॥ ਸਵਾਲ : ਇਹ ਤਾਂ ਪਤਾ ਲੱਗ ਗਿਆ ਕਿ ਦਸਮ ਪਾਤਸ਼ਾਹ ਤਕ ਇਹ ਮਰਿਆਦਾ ਕਾਇਮ ਰਹੀ, ਪਰ ਦਸਮ ਪਾਤਸ਼ਾਹ ਤੋਂ ਬਾਅਦ ਮੱਥਾ ਟੇਕਣ ਬਾਰੇ ਕੀ ਮਰਿਆਦਾ ਚਲੀ ਆ ਰਹੀ ਹੈ? ਜਵਾਬ : 6 ਅਤੇ 7 ਅਕਤੂਬਰ 1708 ਦੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਬਖ਼ਸ਼ ਕੇ ਆਪ ਮੱਥਾ ਟੇਕਿਆ ਤੇ ਮੱਥਾ ਟੇਕਣ ਦੀ ਇਹ ਮਰਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਰਿਜ਼ਰਵ ਕਰ ਦਿਤੀ। ਸਿੱਖ ਕੌਮ ਚੋਂ ਸ਼ਖ਼ਸੀ ਪੂਜਾ ਦੀ ਭੁੱਖ ਮਿਟਾਉਣ ਲਈ ਦੇਹਧਾਰੀ ਗੁਰੂ ਡੰਮ ਦੀ ਖੱਡ ਚ ਡਿੱਗਣ ਤੋਂ ਬਚਾਉਣ ਲਈ ਸਾਰੇ ਸਿੱਖਾਂ ਨੂੰ ਬਰਾਬਰ ਦਾ ਹੱਕ ਦੇ ਕੇ ਆਪਸ ਵਿਚ ਮਿਲਣ ਸਮੇਂ ਫ਼ਤਿਹ ਦੀ ਮਰਿਆਦਾ ਲਾਗੂ ਕੀਤੀ ਜਿਸ ਦਾ ਹਵਾਲਾ ਰਹਿਤਨਾਮਿਆਂ ਵਿਚੋਂ ਮਿਲਦਾ ਹੈ। ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫ਼ਤਹਿ ਬੁਲਾਵੈ॥ ਸਵਾਲ : ਸ੍ਰੀ ਹਰੀ ਰਤਨ ਯੁਕਤਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਸਬੰਧੀ ਛਿੜੇ ਵਿਵਾਦ ਬਾਰੇ ਤੁਹਾਡੇ ਕੀ ਵਿਚਾਰ ਹਨ? ਜਵਾਬ : ਭਾਵੇਂ ਯੁਕਤਾ ਜੀ ਸਾਰੇ ਧਰਮਾਂ ਦੀ ਵਿਸ਼ਾਲ ਜਾਣਕਾਰੀ ਰਖਣ ਵਾਲੇ ਬੁਧੀਜੀਵੀ ਹਨ ਪਰ ਉਹ ਅਨਮਤੀ ਵਿਦਵਾਨ ਹੋਣ ਕਰ ਕੇ ਸ਼ਾਇਦ ਸਿੱਖ ਮਾਨਸਿਕਤਾ ਤੋਂ ਪੂਰੀ ਤਰ੍ਹਾਂ ਜਾਣੂੰ ਨਹੀਂ। ਫਿਰ ਵੀ ਜੇ ਕਿਸੇ ਅਨਮਤੀ ਵਿਦਵਾਨ ਨੇ ਕੋਈ ਸ਼ੰਕਾ ਖੜਾ ਕੀਤਾ ਹੈ ਤਾਂ ਸਿੱਖ ਧਰਮ ਨੂੰ ਰੋਸ ਨਾ ਕੀਜੈ ਉਤਰ ਦੀਜੇ॥ ਜਾਂ ਜਬ ਲਗ ਦੁਨੀਆ ਰਹੀਆ ਨਾਨਕ ਕਿਛ ਸੁਣੀਐ ਕਿਛ ਕਹੀਐ॥ ਦਾ ਸਿਧਾਂਤ ਗੁਰੂ ਪਾਤਸ਼ਾਹ ਨੇ ਬਖ਼ਸ਼ਿਆ ਹੈ। ਇਸ ਲਈ ਮੈਂ ਸਿੱਖ ਕੌਮ ਦੇ ਸਾਰੇ ਸਤਿਕਾਰਯੋਗ ਧਾਰਮਕ ਤੇ ਰਾਜਨੀਤਕ ਆਗੂਆਂ ਨੂੰ ਅਪੀਲ ਕਰਦਾ ਹਾਂ ਕਿ ਸਿੱਖ ਧਰਮ ਵਿਗਿਆਨਕ, ਬਿਬੇਕਸ਼ੀਲ ਤੇ ਸਰਬੱਤ ਮਾਨਵਤਾ ਦਾ ਸਾਂਝਾ ਧਰਮ ਹੈ। ਸਾਨੂੰ ਗੁੱਸੇ ਨਾਲ ਪੇਸ਼ ਨਹੀਂ ਆਉਣਾ ਚਾਹੀਦਾ ਸਗੋਂ ਦਲੀਲ ਨਾਲ ਵਿਦਵਾਨ ਸ਼ੰਕਾਵਾਦੀ ਦਾ ਸ਼ੰਕਾ ਵਿਦਵਤਾ ਨਾਲ ਹੀ ਦੂਰ ਕਰਨਾ ਚਾਹੀਦਾ ਹੈ।

Sikh Press SMS ALERT
SMS Alerts type "Join Sikhpress" & send it to 567673434
Only Indian Mobile Numbers

Send News or Contact us sikh@sikhpress.com

Visit sikhpress.com for Punjabi Unicode News, Sikh News from World



© 2008 SikhPress.com
Powered By Arash Info Corporation