ਮੈਲਬੋਰਨ ਦੀ ਘਟਨਾ ਨੇ ਐਡੀਲੇਡ ਦੇ ਟੈਕਸੀ ਚਾਲਕਾਂ ਦਾ ਰੋਹ ਜਗਾਇਆ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਮੈਲਬੋਰਨ ਦੀ ਘਟਨਾ ਨੇ ਐਡੀਲੇਡ ਦੇ ਟੈਕਸੀ ਚਾਲਕਾਂ ਦਾ ਰੋਹ ਜਗਾਇਆ


Date: May 06, 2008

» Mail This News To Friend
» Post Your Comment
» Read Reader's Comments
ਐਡੀਲੇਡ, 6 ਮਈ (ਸੁਮਿਤ ਟੰਡਨ): ਬੀਤੇ ਦਿਨੀਂ ਮੈਲਬੋਰਨ ਵਿਖੇ ਭਾਰਤੀ ਨੌਜਵਾਨ ਟੈਕਸੀ ਚਾਲਕ ’ਤੇ ਹੋਏ ਕਾਤਲਾਨਾ ਹਮਲੇ ਨੇ ਜਿਥੇ ਨਸਲੀ ਵਿਤਕਰੇ ਨੂੰ ਜੱਗ ਜ਼ਾਹਰ ਕੀਤਾ ਉਥੇ ਟੈਕਸੀ ਚਾਲਕਾਂ ਵਲੋਂ ਕੀਤੇ ਜਾਮ ਨੇ ਵੀ ਏਕਤਾ ਦੀ ਸ਼ਕਤੀ ਦਾ ਪ੍ਰਗਟਾਵਾ ਕੀਤਾ। ਇਸੇ ਏਕਤਾ ਤੋਂ ਪ੍ਰੇਰਿਤ ਹੋ ਕੇ ਐਡੀਲੇਡ ਦੇ ਟੈਕਸੀ ਚਾਲਕਾਂ ਵਲੋਂ ਪੰਜ ਮੈਂਬਰੀ ਇਕਾਈ ਗਠਿਤ ਕੀਤੀ ਗਈ। ਜਿਸ ਦਾ ਉਦੇਸ਼ ਹਰ ਵਰਗ ਭਾਵੇਂ ਟੈਕਸੀ ਚਾਲਕ, ਸਕਿਉਰਟੀ, ਕਲੀਨਿੰਗ ਜਾਂ ਕਿਸੇ ਹੋਟਲ ’ਚ ਕੰਮ ਕਰਦੇ ਵਿਅਕਤੀਆਂ ਨੂੰ ਕੰਮ ਸਬੰਧੀ ਜਾਂ ਉਜਰਤ ਸਬੰਧੀ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਨਿਪਟਾਰਾ ਕਰਨਾ ਤੇ ਹਰ ਲੋੜਵੰਦ ਨੂੰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਉਣਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦਵਾਰਾ ਸ੍ਰੀ ਗਰੂੁ ਨਾਨਕ ਦਰਬਾਰ ਵਿਖੇ ਇਕੱਠ ਨੂੰ ਸੰਬੋਧਨ ਕਰ ਰਹੇ ਮੁੱਖ ਬੁਲਾਰੇ ਮਿਹਰਬਾਨ ਸਿੰਘ ਮਾਂਗਟ ਨੇ ਕੀਤਾ। ਉਨ੍ਹਾਂ ਅਪਣੇ ਭਾਸ਼ਨ ਵਿਚ ਆਮ ਲੋਕਾਂ ਲਈ ਇਹ ਰਹੱਸਮਈ ਪਰਦਾ ਚੁਕਿਆ ਕਿ ਐਡੀਲੇਡ ਵਿਚ ਵੀ ਟੈਕਸੀ ਚਾਲਕਾਂ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਕਿਉਂਕਿ ਉਹ ਆਪ ਪਿਛਲੇ 2 ਸਾਲ ਤੋਂ ਇਸ ਕਿੱਤੇ ਨਾਲ ਜੁੜੇ ਹੋਏ ਹਨ ਤੇ ਅਜਿਹੀਆਂ ਕਈ ਨਸਲੀ ਟਿੱਪਣੀਆਂ ਨੂੰ ਝੱਲ ਚੁੱਕੇ ਹਨ ਪਰ ਕਿਸੇ ਯੂਨੀਅਨ ਜਾਂ ਕਮੇਟੀ ਦੀ ਅਣਹੋਂਦ ਕਾਰਨ ਇਨ੍ਹਾਂ ਜ਼ਖ਼ਮਾਂ ਨੂੰ ਸਾਂਝਾ ਨਹੀਂ ਕੀਤਾ ਜਾ ਸਕਿਆ। ਮੈਲਬੋਰਨ ’ਚ ਵਾਪਰੀ ਇਸ ਮੰਦਭਾਗੀ ਘਟਨਾ ਨੇ ਟੈਕਸੀ ਚਾਲਕਾਂ ’ਚ ਇੰਨਾ ਡਰ ਭਰ ਦਿਤਾ ਕਿ ਐਡੀਲੇਡ ਦੇ ਨੌਜਵਾਨਾਂ ਨੇ ਰਾਤ ਨੂੰ ਟੈਕਸੀ ਚਲਾਉਣ ਤੋਂ ਗੁਰੇਜ਼ ਕਰਨਾ ਸ਼ੁਰੂ ਕਰ ਦਿਤਾ। ਟੈਕਸੀ ਦਾ ਹੀ ਇਕ ਅਜਿਹਾ ਕਿੱਤਾ ਹੈ ਜੋ ਵਿਦਿਆਰਥੀਆਂ ਨੂੰ ਅਸਾਨੀ ਨਾਲ ਮਿਲ ਜਾਂਦਾ ਹੈ ਤੇ ਜਿਸ ਨਾਲ ਉਹ ਅਪਣੀਆਂ ਯੂਨੀਵਰਸਿਟੀ ਦੀਆਂ ਫ਼ੀਸਾਂ ਭਰਦੇ ਹਨ ਸੋ ਵਿਦਿਆਰਥੀ ਵਰਗ ਦੇ ਹਰ ਸਮੇਂ ਸਹਾਈ ਹੋਣ ਲਈ ਤੇ ਨੌਜਵਾਨਾਂ ’ਤੇ ਭਾਰੂ ਹੋਣ ਵਾਲੀ ਹਰ ਮੁਸੀਬਤ ਦੇ ਟਾਕਰੇ ਲਈ ਇਸ ਕਮੇਟੀ ਦਾ ਗਠਨ ਕੀਤਾ ਗਿਆ। ਇਸ ਪੰਜ ਮੈਂਬਰੀ ਕਮੇਟੀ ਲਈ ਜਸ਼ਨ ਸਿੰਘ ਟਟਰਾ, ਹਿਮਾਂਸ਼ੂ ਅਗਰਵਾਲ, ਲਖਵੀਰ ਸਿੰਘ, ਜਗਦੀਪ ਸਿੰਘ ਤੇ ਰਾਜਦੀਪ ਸਿੰਘ ਨੂੰ ਸੰਗਤਾਂ ਵਲੋਂ ਚੁਣਿਆ ਗਿਆ। ਇਸ ਮੌਕੇ ਮਿਹਰਬਾਨ ਮਾਂਗਟ ਤੋਂ ਇਲਾਵਾ ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਹਰਪ੍ਰੀਤ ਗਰੇਵਾਲ, ਭੁਪਿੰਦਰ ਸਿੰਘ, ਲਾਲੀ, ਸ਼ੈਲੇਂਦਰ ਪੁਰੀ, ਕਰਨ, ਮਨਪ੍ਰੀਤ ਸਿੰਘ, ਜਗਮੋਹਣ ਸਿੰਘ, ਅਮਨ, ਨਿੱਕਾ, ਰੋਹਿਤ ਪ੍ਰਮਾਰ, ਪਰਮਿੰਦਰ ਸਿੰਘ ਤੇ ਰਾਜਵਿੰਦਰ ਸਿੰਘ ਚੀਮਾ ਨੇ ਨਿੱਤ ਦਿਹਾੜੀ ਆ ਰਹੀਆਂ ਮੁਸ਼ਕਲਾਂ ਸਬੰਧੀ ਅਪਣੇ ਵਿਚਾਰ ਸਾਂਝੇ ਕੀਤੇ।


© 2009 SikhPress.com
Powered By Arash Info Corporation