ਮਾਨ ਅਤੇ ਹੰਸਰਾ ਨੂੰ ਦਲ ਖਾਲਸਾ ਅਲਾਇੰਸ ਵਲੋਂ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ।
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਮਾਨ ਅਤੇ ਹੰਸਰਾ ਨੂੰ ਦਲ ਖਾਲਸਾ ਅਲਾਇੰਸ ਵਲੋਂ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ।


Date: May 06, 2008

» Mail This News To Friend
» Post Your Comment
» Read Reader's Comments
ਖਾਲਿਸਤਾਨ ਐਲਾਨ ਦਿਵਸ ਅਤੇ ਅੰਮ੍ਰਿਤਸਰ ਐਲਾਨਨਾਮਾ ਦੇ ਸਬੰਧ ਵਿੱਚ ਵਿਚਾਰਾਂ ਸਾਝੀਆਂ ਕਰਨ ਲਈ 4 ਮਈ 2005 ਦਿਨ ਐਤਵਾਰ ਨੂੰ 4ਵਜੇ ਸਾਂਮ ਤੋਂ 9,30 ਵਜੇ ਸਾਂਮ ਤੱਕ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਰੀਜ਼ਨ ਬੇ ਏਰੀਆ ਵਲੋਂ ਸਿੱਖ ਹਿੱਤਾਂ ਦੀਆਂ ਪਹਿਰੇਦਾਰ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਇਕ ਭਾਰੀ ਖਾਲਿਸਤਾਨੀ ਕਨਵੈਨਸ਼ਨ ਕੀਤੀ ਗਈ।

ਦਲ ਖਾਲਸਾ ਅਲਾਇੰਸ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਤੇ ਤਿਖੀ ਨਜ਼ਰ ਰੱਖਦਾ ਆ ਰਿਹਾ ਹੈ, ਇਸ ਲਈ ਦਲ ਖਾਲਸਾ ਅਲਾਇੰਸ ਮਹਿਸੂਸ ਕਰਦਾ ਹੈ ਕਿ ਇਸ ਵਕਤ ਪੰਜਾਬ ਵਿੱਚ ਜੇ ਕਿਸੇ ਵੀ ਸਟੇਜ ਤੋਂ, ਕੌਮੀ ਹਿਤਾਂ ਦੀ ਗੱਲ, ਸਿੱਖ ਅਜ਼ਾਦੀ ਦੀ ਗੱਲ, ਖਾਲਿਸਤਾਨ ਦੇ ਨਾਮ ਦੀ ਗੱਲ ਹੁੰਦੀ ਹੈ ਤਾਂ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਟੇਜ ਤੋਂ ਹੀ ਹੁੰਦੀ ਹੈ ਹੋਰ ਕਿਸੇ ਸਟੇਜ ਤੋਂ ਨਹੀਂ। ਸ:ਸਿਮਰਨਜੀਤ ਸਿੰਘ ਮਾਨ ਇਸ ਵਕਤ ਪੰਜਾਬ ਦੀ ਧਰਤੀ ਤੇ ਕੌਮੀ ਅਜ਼ਾਦੀ ਲਈ, ਖਾਲਿਸਤਾਨ ਦੀ ਪ੍ਰਾਪਤੀ ਲਈ, ਬਾਬਾ ਬੰਦਾ ਸਿੰਘ ਬਹਾਦਰ ਦੀ ਤਰਾਂ ਹੀ ਨਿਧੜਕ ਹੋ ਕੇ ਵਿਚਰ ਰਹੇ ਹਨ, ਇਸ ਲਈ ਦਲ ਖਾਲਸਾ ਅਲਾਇੰਸ ਵਲੋਂ ਦਲ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਦਾਖਾ ਨੇ ਸ:ਸਿਮਰਨਜੀਤ ਸਿੰਘ ਮਾਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਐਵਾਰਡ ਨਾਲ ਸਨਮਾਨਿਤ ਕੀਤਾ ਅਤੇ ਇਹ ਐਵਾਰਡ ਭਾਈ ਜਗਧੀਰ ਸਿੰਘ ਕਾਤਰੋਂ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਾਬਕਾ ਮੈਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਂਸਲ ਕੀਤਾ।

ਸਭ ਤੋਂ ਪਹਿਲਾਂ ਜੋ ਵੀ ਨਵੀਂ ਰੂਪ ਰੇਖਾ ਨਾਲ ਕੰਮ ਸ਼ੁਰੂ ਕਰਨਾ ਹੋਵੇ ਉਸ ਲਈ ਬਹੁਤ ਦੁਖਾਂ ਤਕਲੀਫਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਵੀਂ ਸੋਚ ਨਾਲ, ਨਵਾਂ ਕਾਰਜ ਸ਼ੁਰੂ ਕਰਨ ਲਈ, ਬੜੀ ਦ੍ਰਿਤਾ ਹਿੰਮਤ ਅਤੇ ਹੌਂਸਲੇ ਦੀ ਲੋੜ ਹੁੰਦੀ ਹੈ। ਸਿੱਖ ਕੌਮ ਅੰਦਰ ਗਿਆਨੀ ਗੁਰਮੁੱਖ ਸਿੰਘ ਜੀ ਚੜ੍ਹਦੇ ਸੂਰਜ ਦੀ ਲਾਲੀ ਸਨ ਜਿਨ੍ਹਾਂ ਨੇ ਸਿੱਖ ਕੌਮ ਅੰਦਰ ਸਭ ਤੋਂ ਪਹਿਲਾਂ ਖਾਲਸਾ ਨਾਮ ਦਾ ਅਖਬਾਰ ਕੱਢਣਾ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਤਾਂ ਹੁਣ ਅਣਗਿਣਤ ਅਖਬਾਰਾਂ ਮਾਰਕੀਟਾਂ ਵਿਚੋਂ ਮਿਲਦੀਆਂ ਹਨ।

ਪਰਦੇਸਾਂ ਵਿੱਚ, ਵੀਕਲੀ, ਤਿਮਾਹੀ, ਛਿਮਾਹੀ, ਤਾਂ ਬੜਾ ਕੁੱਝ ਪੜਨ ਨੂੰ ਮਿਲ ਰਿਹਾ ਹੈ ਪਰ ਪਰਦੇਸਾਂ ਵਿੱਚ ਰੋਜਾਨਾ ਸਿੱਖ ਪੇਪਰ ਪੜ੍ਹਨ ਨੂੰ ਮਿਲਣਾ ਇਕ ਸੁਪਨਾ ਜਾਪਦਾ ਸੀ ਪਰ ਇਸ ਸੁਪਨੇ ਨੂੰ ਸਾਕਾਰ ਕੀਤਾ ਹੈ ਕੈਨੇਡਾ ਵਿੱਚ ਸ:ਸੁਖਮਿੰਦਰ ਸਿੰਘ ਹੰਸਰਾ ਨੇ ਡੇਲੀ ਪੰਜਾਬੀ ਅਖਬਾਰ ਦੀ ਸ਼ੁਰੂਆਤ ਕਰਕੇ। ਦਲ ਖਾਲਸਾ ਅਲਾਇੰਸ ਨੂੰ ਸ:ਸੁਖਮਿੰਦਰ ਸਿੰਘ ਹੰਸਰਾ ਦੇ ਅੰਦਰ ਵੀ ਉਹੀ ਕੌਮੀ ਤੜਪ ਅਤੇ ਕੌਮੀ ਜਜ਼ਬਾ ਕੰਮ ਕਰਦਾ ਨਜ਼ਰ ਆ ਰਿਹਾ ਹੈ ਜੋ ਕਿਸੇ ਸਮੇਂ ਤੇ ਗਿਆਨੀ ਗੁਰਮੁੱਖ ਸਿੰਘ ਜੀ ਅੰਦਰ ਮੌਜੂਦ ਸੀ। ਇਸ ਲਈ ਦਲ ਖਾਲਸਾ ਅਲਾਇੰਸ ਵਲੋਂ ਦਲ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਦਾਖਾ ਨੇ ਸ:ਸੁਖਮਿੰਦਰ ਸਿੰਘ ਹੰਸਰਾ ਨੂੰ ਗਿਆਨੀ ਗੁਮੁੱਖ ਸਿੰਘ ਮੈਮੋਰੀਅਲ ਐਵਾਰਡ ਨਾਲ ਸਨਮਾਨਿਤ ਕੀਤਾ।

ਇਹ ਖਾਲਿਸਤਾਨੀ ਕਨਵੈਨਸ਼ਨ ਕਰਾਊਨ ਪਲਾਜ਼ਾ ਦੇ ਹਾਲ ਵਿੱਚ ਕੀਤੀ ਗਈ, ਹਾਲ ਖਚਾ ਖਚ ਭਰ ਜਾਣ ਤੋਂ ਬਾਅਦ ਹਾਲ ਤੋਂ ਬਾਹਰ ਖੜੋ ਕੇ ਵੀ ਪੰਥਕ ਦਰਦੀ, ਪੰਥਕ ਬੁਲਾਰਿਆਂ ਦੇ ਵਿਚਾਰ ਸੁਣ ਰਹੇ ਸਨ। ਇਸ ਕਨਵੈਨਸ਼ਨ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਵੈਬਸਾਈਟ ਰਾਹੀਂ ਨਾਲ ਦੀ ਨਾਲ ਦਿਖਾਇਆ ਜਾ ਰਿਹਾ ਸੀ। ਕਨਵੈਨਸ਼ਨ ਹਾਲ ਅੰਦਰ ਮੀਡੀਆ ਵੀ ਪਹੁੰਚਿਆ ਹੋਇਆ ਸੀ ਜਿਸ ਵਿੱਚ, ਡੇਲੀ ਪੰਜਾਬੀ ਕੈਨੇਡਾ, ਕੌਮੀ ਏਕਤਾ, ਪ੍ਰਦੇਸ ਟਾਈਮਜ਼, ਪੰਜਾਬ ਸਟਾਰ ਨਿਊਜ਼, ਪੰਥਕ ਵੀਕਲੀ, ਖਾਲਿਸਤਾਨ ਨਿਊਜ਼, ਆਦਿ।
ਇਸ ਕਨਵੈਨਸ਼ਨ ਵਿੱਚ, 1 ਕੌਂਸਲ ਆਫ ਖਾਲਿਸਤਾਨ, 2 ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਰੀਜ਼ਨ, 3 ਐਂਟੀ ਡੈਫੀਮੇਸ਼ਨ ਸਿੱਖ ਕੌਂਸਲ ਫਾਰ ਫਰੀਡਮ ਆਫ ਖਾਲਿਸਤਾਨ, 4 ਵਿਸ਼ਵ ਸਿੱ਼ਖ ਕੌਂਸਲ, 5 ਸਿੱਖ ਯੂਥ ਆਫ ਅਮਰੀਕਾ, 6 ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, 7 ਦਲ ਖਾਲਸਾ ਅਲਾਇੰਸ, 8 ਅਮਰੀਕਨ ਗੁਰਦੁਆਰਾ ਕੌਂਸਲ, 9 ਅੰਖਡ ਕੀਰਤਨੀ ਜੱਥਾ, 10 ਗੁਰਮਤਿ ਚੇਤਨਾ ਲਹਿਰ, 11 ਖਾਲਸਾ ਜਾਗ੍ਰਤੀ ਲਹਿਰ, ਆਦਿ ਦੇ ਬੁਲਾਰਿਆਂ ਨੇ ਹਿਸਾ ਲਿਆ।

ਕਨਵੈਨਸ਼ਨ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਰੀਜ਼ਨ ਵਲੋਂ ਸ਼:ਸਿਮਰਨਜੀਤ ਸਿੰਘ ਮਾਨ ਦੀ ਡੀ ਵੀ ਡੀ ਪਾਰਲੀਮੈਂਟ ਵਿੱਚ ਸਿੱਖਾਂ ਦੀ ਆਵਾਜ਼, ਦਲ ਖਾਲਸਾ ਅਲਾਇੰਸ ਵਲੋਂ ਕੀ ਖਾਲਿਸਤਾਨ ਇਕ ਵਖਰਾ ਮੁਲਕ ਬਣਨ ਦੇ ਯੋਗ ਹੈ ? ਪੈਂਫਲਿਟ, ਕੌਂਸਲ ਆਫ ਖਾਲਿਸਤਾਨ ਵਲੋਂ ਇੰਡੀਆ ਫਰੀ ਖਾਲਿਸਤਾਨ ਸਿਲਫ ਡੀਟਰਮੀਨੇਸ਼ਨ ਨਾਉ ਸਟੀਕਰ, ਭਾਰੀ ਗਿਣਤੀ ਵਿੱਚ ਵੰਡੇ ਗਏ।


© 2008 SikhPress.com
Powered By Arash Info Corporation