ਸਿੱਖ ਪੁਜਾਰੀਵਾਦ ਨੇ ਅਕਾਲ ਤਖ਼ਤ ਦੇ ਸਾਬਕਾ ‘ਜਥੇਦਾਰ’ ਨੂੰ ਪੱਕਾ ਤਨਖ਼ਾਹੀਆ ਕਰਾਰ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਸਿੱਖ ਪੁਜਾਰੀਵਾਦ ਨੇ ਅਕਾਲ ਤਖ਼ਤ ਦੇ ਸਾਬਕਾ ‘ਜਥੇਦਾਰ’ ਨੂੰ ਪੱਕਾ ਤਨਖ਼ਾਹੀਆ ਕਰਾਰ


Date: May 11, 2008

» Mail This News To Friend
» Post Your Comment
» Read Reader's Comments
ਅੱਜ ਤਖ਼ਤ ਪਟਨਾ ਸਾਹਿਬ ਦੇ ਪੰਜ ਪੁਜਾਰੀਆਂ ਨੇ ਇਕ ਮੀਟਿੰਗ ਕਰ ਕੇ ਅਕਾਲ ਤਖ਼ਤ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਵਿਰੁਧ ਇਕ ਹੋਰ ਫ਼ਤਵਾ (ਅਪਣੇ ਵਲੋਂ ਹੁਕਮਨਾਮਾ) ਜਾਰੀ ਕੀਤਾ ਹੈ। ਇਸ ਵਿਚ ਪ੍ਰੋ. ਦਰਸ਼ਨ ਸਿੰਘ ਨੂੰ ਸੰਬੋਧਤ ਹੁੰਦਿਆਂ ਕਿਹਾ ਗਿਆ ਹੈ ਕਿ ਤੁਹਾਨੂੰ (ਪ੍ਰੋ. ਦਰਸ਼ਨ ਸਿੰਘ) ਨੂੰ 10 ਮਈ 2008 ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਅਪਣਾ ਸਪੱਸ਼ਟੀਕਰਨ ਦੇਣ ਲਈ ਸੱਦਿਆ ਸੀ ਪਰ ਤੁਸੀ ਹਾਜ਼ਰ ਨਹੀਂ ਹੋਏ। ਤੁਹਾਨੂੰ ਇਸ ਬਾਰੇ ਜਾਣਕਾਰੀ ਹੈ ਕਿ 14 ਮਈ 2000 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਜਾਰੀ ਕੀਤੇ ਹੁਕਮਨਾਮੇ ਵਿਚ ਦਸਮ ਗ੍ਰੰਥ ਸਾਹਿਬ ਵਿਰੁਧ ਬੋਲਣ ਤੋਂ ਮਨ੍ਹਾਂ ਕੀਤਾ ਗਿਆ ਸੀ। ਫਿਰ ਦੂਜੀ ਵਾਰ ਪੰਜ ਤਖ਼ਤਾ ਦੇ ‘ਜਥੇਦਾਰਾਂ’ ਵਲੋਂ 27.11.2006 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਜਿਸ ਵਿਚ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਬਾਰੇ ਸ਼ਰਾਰਤੀ ਅਨਸਰਾਂ ਵਲੋਂ ਗੁਮਰਾਹਕੁਨ ਕੁੱਝ ਪ੍ਰਚਾਰ ਕਰਨ ਬਾਰੇ ਸਖ਼ਤੀ ਨਾਲ ਰੋਕਿਆ ਗਿਆ ਸੀ। ਤੁਸੀ ਇਨ੍ਹਾਂ ਦੋਹਾਂ ਹੁਕਮਨਾਮਿਆਂ ਦੀ ਉ¦ਘਣਾ ਕਰਨ ਦੇ ਦੋਸ਼ੀ ਹੋ। ਇਹੀ ਨਹੀਂ ਸ੍ਰੀ ਦਸਮ ਗ੍ਰੰਥ ਬਾਰੇ ਤੁਹਾਡੇ ਵਲੋਂ ਗੁਮਰਾਹਕੁਨ ਪ੍ਰਚਾਰ ਕਰਨ ਬਾਰੇ 8 ਜਨਵਰੀ 2007 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਪੰਜਾਂ ਤਖ਼ਤਾਂ ਦੇ ਜਥੇਦਾਰ ਸਿੰਘ ਸਾਹਿਬਾਨ ਵਲੋਂ ਹੁਕਮਨਾਮਾ ਜਾਰੀ ਹੋਇਆ ਕਿ ਪ੍ਰੋ. ਦਰਸ਼ਨ ਸਿੰਘ ਰਾਗੀ ਅਤੇ ਇਸ ਵਰਗੇ ਹੋਰ ਦਸਮ ਗ੍ਰੰਥ ਵਿਰੁਧ ਕੂੜ ਪ੍ਰਚਾਰ ਕਰਨ ਵਾਲੇ ਸ਼ਰਾਰਤੀ ਅਨਸਰਾਂ ਤੋਂ ਸੰਗਤ ਸੁਚੇਤ ਰਹੇ। ਪਰ ਤੁਸੀ ਇਸ ਹੁਕਮਨਾਮੇ ਦੀ ਵੀ ਕੋਈ ਪ੍ਰਵਾਹ ਨਾ ਕੀਤੀ। ਤੁਸੀ ਪੰਥ ਦੋਖੀ ਸਾਜ਼ਸ਼ਾਂ ਅਧੀਨ ਅਪਣਾ ਫੁੱਟ ਪਾਉ ਕੂੜ ਪ੍ਰਚਾਰ ਹੋਰ ਤੇਜ਼ ਕਰ ਦਿਤਾ। ਇਸ ਦੇ ਵੀ ਤੁਸੀ ਭਾਰੀ ਦੋਸ਼ੀ ਹੋ। ਪੁਜਾਰੀਆਂ ਨੇ ਕਿਹਾ ਕਿ ਹੁਣ ਜਦੋਂ ਪੂਰੀ ਸਿੱਖ ਕੌਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਦੀ 300 ਸਾਲਾ ਸ਼ਤਾਬਦੀ ਮਨਾ ਰਹੀ ਹੈ, ਉਸ ਸਮੇਂ ਪ੍ਰੋ. ਦਰਸ਼ਨ ਸਿੰਘ ਵਲੋਂ ਪੰਜੇ ਤਖ਼ਤਾਂ ਬਾਰੇ ਸਿੱਖਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪ੍ਰੋਫ਼ੈਸਰ ਸਾਹਿਬ ਸਿੱਖਾਂ ਨੂੰ ਕਹਿ ਰਹੇ ਹਨ ਕਿ ਉਹ ਉਸ ਸਥਾਨ ’ਤੇ ਨਾ ਜਾਣ ਜਿਥੇ ਦਸਮ ਗ੍ਰੰਥ ਦਾ ਪ੍ਰਕਾਸ਼ ਹੁੰਦਾ ਹੈ, ਦੂਜੇ ਪਾਸੇ ਉਹ ਖ਼ੁਦ ਹਜ਼ੂਰ ਸਾਹਿਬ ਮੱਥਾ ਟੇਕ ਕੇ ਤੇ ਕੀਰਤਨ ਦੀ ਹਾਜ਼ਰੀ ਭਰ ਕੇ ਆਏ ਹਨ। ਫਿਰ ਉਹ ਕਿਸ ਸਾਜ਼ਸ਼ ਅਧੀਨ ਸੰਗਤ ਨੂੰ ਮਨ੍ਹਾ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਪ੍ਰੋ. ਦਰਸ਼ਨ ਸਿੰਘ ਪੰਜੇ ਤਖ਼ਤਾਂ ਵਿਚਕਾਰ ਦਰਾਰ ਪੈਦਾ ਕਰਨ ਤੇ 300 ਸਾਲਾ ਸ਼ਤਾਬਦੀ ਸਮਾਗਮ ’ਚ ਰੁਕਾਵਟ ਪਾਉਣ ਦੇ ਵੀ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਪ੍ਰੋ. ਸਾਹਿਬ ਨੇ ਗੁਰਦਵਾਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਕੀਰਤਨ ਕਰਦਿਆਂ ਕਿਹਾ ਸੀ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵੀ ਗੁਰਮਤਿ ਅਨੁਸਾਰ ਨਹੀਂ ਤਾਂ ਉਹ ਵੀ ਪ੍ਰਵਾਨ ਨਹੀਂ। ਕੀ ਪ੍ਰੋ. ਦਰਸ਼ਨ ਸਿੰਘ ਅਪਣੇ ਆਪ ਨੂੰ ਖ਼ਾਲਸਾ ਪੰਥ ਦੇ ਸਿਰਜਣਹਾਰ, ਸਰਬੰਸ ਦਾਨੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਵੀ ਵੱਡਾ ਸਮਝਦੇ ਹਨ। ਅਜਿਹਾ ਕੁਕਰਮ ਕੋਈ ਪੰਥ ਦੋਖੀ ਕਿਸੇ ਡੂੰਘੀ ਸਾਜ਼ਸ਼ ਅਧੀਨ ਹੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਦਰਸ਼ਨ ਸਿੰਘ ਵਲੋਂ ਪੈਨਲ ਬਣਾ ਕੇ ਜਾਪ, ਚੌਪਈ, ਵਾਰ ਭਗਉਤੀ ਦੀ ਵਖਰੀ ਪੋਥੀ ਬਣਾਉਣ ਦਾ ਸੁਝਾਅ ਸਿੱਧਾ ਅੰਮ੍ਰਿਤ ਸੰਚਾਰ ’ਤੇ ਹਮਲਾ ਹੈ। ਪ੍ਰੋ. ਸਾਹਿਬ ਇਸ ਦੇ ਵੀ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਜੇ ਪ੍ਰੋ. ਸਾਹਿਬ ਨੂੰ ਦਸਮ ਗ੍ਰੰਥ ਬਾਰੇ ਜਾਣਕਾਰੀ ਹੁੰਦੀ ਤਾਂ ਉਹ ਤਖ਼ਤ ਦਮਦਮਾ ਸਾਹਿਬ ਸੰਗਤ ਦੇ ਸੱਦੇ ’ਤੇ ਵੀਚਾਰਾਂ ਕਰਨ ਜ਼ਰੂਰ ਜਾਂਦੇ, ਕੋਈ ਜਾਣਕਾਰੀ ਨਾ ਹੋਣ ਕਾਰਨ ਹੀ ਉਹ ਇਥੇ ਹਾਜ਼ਰ ਨਹੀਂ ਹੋਏ। ਉਨ੍ਹਾਂ ਕਿਹਾ ਕਿ ਉਪਰੋਕ ਸਾਰੇ ਦੋਸ਼ਾਂ ਅਧੀਨ ਦੋਸ਼ੀ ਮੰਨਦੇ ਹੋਏ ਤਖ਼ਤ ਪਟਨਾ ਸਾਹਿਬ ਨੇ ਪੰਜੇ ਪਿਆਰੇ ਪ੍ਰੋ. ਦਰਸ਼ਨ ਸਿੰਘ ਨੂੰ ਪੱਕਾ ਤਨਖ਼ਾਹੀਆ ਐਲਾਨਦੇ ਹਨ। ਉਨ੍ਹਾਂ ਸਮੂਹ ਸਿੱਖ ਸੰਗਤ ਨੂੰ ਅਪੀਲ ਵੀ ਕੀਤੀ ਕਿ ਉਹ ਪ੍ਰੋ. ਦਰਸ਼ਨ ਸਿੰਘ ਨੂੰ ਕਿਸੇ ਗੁਰੂ ਘਰ ’ਚ ਕੀਰਤਨ, ਬੋਲਣ ਦਾ ਸਮਾਂ ਨਾ ਦੇਣ।



© 2008 SikhPress.com
Powered By Arash Info Corporation