ਹੁਣ ਮੂਲ ਮੰਤਰ ਦੁਆਰਾ ਹੋਵੇਗਾ ਭੂਤਾਂ ਦਾ ਇਲਾਜ!
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਹੁਣ ਮੂਲ ਮੰਤਰ ਦੁਆਰਾ ਹੋਵੇਗਾ ਭੂਤਾਂ ਦਾ ਇਲਾਜ!


Date: May 11, 2008

» Mail This News To Friend
» Post Your Comment
» Read Reader's Comments

ਝਬਾਲ/ਅੰਮ੍ਰਿਤਸਰ, 10 ਮਈ (ਲਾਲੀ ਝਬਾਲ, ਪਵਿੱਤਰਜੀਤ ਸਿੰਘ, ਗੁਰਮੀਤ ਸਿੰਘ) : ਅੱਜ ਸਿੱਖਾਂ ਦੀ ਗ਼ੈਰਤ ਤੇ ਅਣਖ ਨੂੰ ਲੋਕ ਸ਼ਰੇਆਮ ਚੈਲੰਜ ਕਰ ਰਹੇ ਹਨ। ਇਸ ਦੇ ਬਾਵਜੂਦ ਅਸੀ ਚੁੱਪ ਕਰ ਕੇ ਸਾਰਾ ਨਜ਼ਾਰਾ ਵੇਖੀ ਜਾ ਰਹੇ ਹਾਂ। ਫ਼ਿਲਮਾਂ, ਨਾਟਕਾਂ, ਅਖ਼ਬਾਰਾਂ, ਰਸਾਲਿਆਂ ਆਦਿ ਰਾਹੀਂ ਗੁਰਮਤਿ ਤੋਂ ਉਲਟ ਸਾਹਿਤ ਛਾਪ ਕੇ ਲੋਕਾਈ ਨੂੰ ਸ਼ਬਦ ਗੁਰੂ ਤੋਂ ਦੂਰ ਬ੍ਰਹਾਮਣੀ ਰੰਗਤ ਚ ਰੰਗਿਆ ਜਾ ਰਿਹਾ ਹੈ। ਗੁਰਇਕਬਾਲ ਸਿੰਘ ਵਲੋਂ ਲਿਖੀ ਨੌਂ ਵਿਸ਼ੇਸ਼ਤਾਈਆਂ ਸ੍ਰੀ ਸੁਖਮਨੀ ਸਾਹਿਬ ਜੀ ਵਿਚ ਕੀਤੇ ਗੁਰਬਾਣੀ ਦੇ ਗ਼ਲਤ ਅਰਥਾਂ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਗੁਰਮਤਿ ਤੋਂ ਉਲਟ ਇਕ ਹੋਰ ਕਿਤਾਬ ਮੂਲ-ਮੰਤਰ ਦੁਆਰਾ ਭੂਤਾਂ ਦਾ ਇਲਾਜ ਮਾਰਕੀਟ ਵਿਚ ਆ ਗਈ ਹੈ। ਇਸ ਵਿਚ ਵੀ ਗੁਰਮਤਿ ਵੀਚਾਰਧਾਰਾ ਨੂੰ ਤਹਿਸ-ਨਹਿਸ ਕੀਤਾ ਹੋਇਆ ਹੈ। ਇਸ ਕਿਤਾਬ ਦਾ ਲੇਖਕ ਕੋਈ ਚਰਨ ਸਿੰਘ ਹੈ। ਕਿਤਾਬ ਦੀ ਛਪਾਈ ਭਾਈ ਚਤਰ ਸਿੰਘ ਜੀਵਨ ਸਿੰਘ ਨੇ ਕੀਤੀ ਹੈ। ਇਸ ਸਬੰਧੀ ਨੌਜਵਾਨ ਪ੍ਰਚਾਰਕ ਸ. ਇਕਵਾਕ ਸਿੰਘ ਪੱਟੀ ਨੇ ਦਸਿਆ ਕਿ ਕਿਤਾਬ ਚ ਗੁਰਬਾਣੀ ਸਿਧਾਂਤਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਮਿਸਾਲ ਦੇ ਤੌਰ ਤੇ ਭੂਤਾਂ ਤੋਂ ਕਿਸੇ ਵਿਅਕਤੀ ਨੂੰ ਬਚਾਉਣ ਲਈ ਲਿਖਿਆ ਹੈ ਕਿ ਅਜਿਹੇ ਰੋਗੀਆਂ ਕੋਲ ਬੈਠ ਕੇ ਮੂਲ-ਮੰਤਰ ਕੀਤਾ ਜਾਵੇ, ਮੂਲ ਮੰਤਰ ਦਾ ਪਾਠ ਉਹੀ ਕਰੇ ਜਿਸ ਦੀ ਕਮਾਈ ਜ਼ਿਆਦਾ ਹੋਵੇ। ਜੇਕਰ ਘੱਟ ਕਮਾਈ ਵਾਲਾ ਵਿਅਕਤੀ ਪਾਠ ਕਰੇਗਾ ਤਾਂ ਭੁਤ ਉਸ ਨੂੰ ਚਿੰਬੜ ਜਾਣਗੇ। ਪੰਨਾ 23 ਤੇ ਲਿਖਿਆ ਹੈ ਕਿ ਜਿਸ ਨੂੰ ਭੂਤ ਚੰਬੜਿਆ ਹੋਵੇ ਉਸ ਦੀ ਛਾਤੀ ਤੇ ਪੇਟ ਤੇ ਹੱਥ ਫੇਰ ਕੇ ਮੂਲ ਮੰਤਰ ਪੜ੍ਹੋ ਭਾਵੇਂ ਇਸਤਰੀ ਹੋਵੇ ਜਾਂ ਮਰਦ ਕਿਉਂਕਿ ਭੂਤ ਸਰੀਰ ਦੇ ਕਿਸੇ ਵੀ ਅੰਗ ਵਿਚ ਛੁਪ ਸਕਦੇ ਹਨ। ਜੇ ਭੂਤ ਅੰਦਰੋਂ ਕੁੱਝ ਮੰਗੇ ਤਾਂ ਉਸ ਨੂੰ ਦਿਉ। ਕਈ ਵਾਰ ਕਪੜੇ ਮੰਗਦੇ ਹਨ, ਉਹ ਕਪੜੇ ਕਿਸੇ ਨਾਮ ਅਭਿਆਸੀ ਨੂੰ ਦਿਵਾ ਦਿਉ। ਪੰਨਾ 24 ਤੇ ਲਿਖਿਆ ਹੈ ਕਿ ਜੇ ਸੰਕਟ ਬਹੁੱਤ ਹੋਵੇ ਤਾਂ ਅਖੰਡ ਪਾਠ ਨਾਲ ਸ੍ਰੀ ਜਪੁਜੀ ਸਾਹਿਬ ਦਾ ਪਾਠ ਵੀ ਰਖਿਆ ਜਾਵੇ। ਰਾਤ ਦੇ 12 ਵਜੇ ਪਿਛੋਂ ਹਰ ਪਾਠੀ ਕੇਸਾਂ ਸਮੇਤ ਇਸ਼ਨਾਨ ਕਰ ਕੇ ਪਾਠ ਕਰੇ। ਚਾਹ ਦੀ ਵਰਤੋਂ ਨਾ ਕੀਤੀ ਜਾਵੇ। ਪਾਠੀਆਂ ਤੇ ਸੰਗਤ ਨੂੰ ਦੁੱਧ ਹੀ ਛਕਾਇਆ ਜਾਵੇ। ਸਾਰੇ ਪਾਠ ਦੀ ਸਮਾਪਤੀ ਸਿੱਧੀ ਕੀਤੀ ਜਾਵੇ। ਜਪੁਜੀ ਸਾਜਿਬ ਜਾਂ ਅਨੰਦ ਸਾਹਿਬ ਦੀਆਂ ਪੌੜੀਆਂ ਨਾ ਪੜ੍ਹੀਆਂ ਜਾਣ । ਪੰਨਾ 28 ਅਨੁਸਾਰ ਸੁਖਮਨੀ ਸਾਹਿਬ ਦਾ ਸੰਪਟ ਪਾਠ ਕੀਤਾ ਜਾਵੇ। ਪੰਨਾ 37 ਤੇ ਇਕ ਘਟਨਾ ਲਿਖੀ ਹੈ ਕਿ ਇਕ ਲੜਕਾ ਰਾਤ ਨੂੰ ਨੰਗਾ ਹੋ ਕੇ ਸੌਂਦਾ ਸੀ ਜਦੋਂ ਉਸ ਨੂੰ ਪੁਛਿਆ ਤਾਂ ਉਸ ਨੇ ਦਸਿਆ ਕਿ ਇਕ ਭੂਤਨੀ ਰਾਤ ਨੂੰ ਮੇਰੇ ਨਾਲ ਸੰਭੋਗ ਕਰਦੀ ਹੈ। ਅਜਿਹੀਆਂ ਸੈਂਕੜੇ ਹੋਰ ਊਟ-ਪਟਾਂਗ ਸਾਖੀਆ ਲਿਖੀਆਂ ਗਈਆਂ ਹਨ। ਸਾਰੀ ਕਿਤਾਬ ਲਿਖਣ ਤੋਂ ਬਾਅਦ ਲੇਖਕ ਅਪਣੇ ਉਦੇਸ਼ ਚ ਲਿਖਦਾ ਹੈ ਕਿ ਮੇਰਾ ਮਕਸਦ ਲੋਕਾਂ ਨੂੰ ਨਾਮ ਨਾਲ ਜੋੜਨਾ ਹੈ। ਸ. ਪੱਟੀ ਨੇ ਸਮੂਹ ਧਾਰਮਕ, ਪੰਥਕ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਕੋਲੋਂ ਮੰਗ ਕੀਤੀ ਹੈ ਕਿ ਗੁਰਮਤਿ ਨਾਲ ਖਿਲਵਾੜ ਕਰਨ ਵਾਲੀਆਂ ਪੁਸਤਕਾਂ ਬਾਜ਼ਾਰਾਂ ਚੋਂ ਚੁਕਵਾਈਆਂ ਜਾਣ।


© 2008 SikhPress.com
Powered By Arash Info Corporation