ਗੁਰੂ ਦੀ ਗੋਲਕ ’ਤੇ ਐਸ਼ ਕਰਦੇ ਹਨ ਸ਼੍ਰੋਮਣੀ ਕਮੇਟੀ ਮੈਂਬਰ : ਮੁਕੰਦਪੁਰ
 ¤ เฉžเจฐเจพเจ‚เจธ เจฆเฉ‡ เจฐเจพเจถเจŸเจฐเจชเจคเฉ€ เจฆเจธเจคเจพเจฐ เจฎเฉเฉฑเจฆเจพ เจฎเฉเฉœ เจตเจฟเจšเจพเจฐเจจเจ—เฉ‡: เจชเฉเจฐเจงเจพเจจ เจฎเฉฐเจคเจฐเฉ€  ¤ เจธเจฟเจ—เจฐเฉ‡เจŸ เจชเฉ€เจฃ โ€™เจคเฉ‡ เจฒเจพเจˆ เจฐเฉ‹เจ• เจจเฉ‚เฉฐ เจธเฉเจชเจฐเฉ€เจฎ เจ•เฉ‹เจฐเจŸ เจจเฉ‡ เจฆเจฟเจคเฉ€ เจนเจฐเฉ€ เจเฉฐเจกเฉ€  ¤ เจนเจฐเจฟเจ†เจฃเจพ โ€™เจš เจธเจฟเฉฑเจ– เจงเจฐเจฎ เจฆเฉ‡ เจชเฉเจฐเจธเจพเจฐ เจฒเจˆ เจ เฉ‹เจธ เจฏเจคเจจ  ¤ โ€œSikhs canโ€™t be above rule โ€  ¤ Sikh girl appears before court, denies abduction charge ¤ BLOOD DONATION BY SIKH NATION!  ¤ โ€˜โ€˜เจธเจนเจฟเจœเจงเจพเจฐเฉ€ เจธเจฟเฉฑเจ– เจ•เฉŒเจฃ เจนเฉˆ?โ€™โ€™  ¤ เจญเจพเจฐเจค เจธเจฐเจ•เจพเจฐ เจตเจฒเฉ‹เจ‚ เจœเจพเจฐเฉ€ เจธเจฟเฉฑเจ•เจฟเจ†เจ‚ โ€™เจš เจญเจ—เจค เจธเจฟเฉฐเจ˜ เจฆเฉ€ เจŸเฉ‹เจชเฉ€ โ€™เจคเฉ‡ เจตเจฟเจตเจพเจฆ เจ›เจฟเฉœเจฟเจ†  ¤... 
 
Category
 ¤ SIKH NEWS
 ¤ HEALTH

ਗੁਰੂ ਦੀ ਗੋਲਕ ’ਤੇ ਐਸ਼ ਕਰਦੇ ਹਨ ਸ਼੍ਰੋਮਣੀ ਕਮੇਟੀ ਮੈਂਬਰ : ਮੁਕੰਦਪੁਰ


Date: May 11, 2008

» Mail This News To Friend
» Post Your Comment
» Read Reader's Comments
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬਾਦਲ ਪੱਖੀ ਬਹੁਤ ਸਾਰੇ ਮੈਂਬਰਾਂ ਕੋਲ ਅਪਣੀ ਨਿੱਜੀ ਕਮਾਈ ਦੇ ਕੋਈ ਸਾਧਨ ਨਾ ਹੋਣ ਅਤੇ ਕਮੇਟੀ ਵਲੋਂ ਇਨ੍ਹਾਂ ਮੈਂਬਰਾਂ ਨੂੰ ਕੋਈ ਵੀ ਤਨਖ਼ਾਹ ਆਦਿ ਨਾ ਮਿਲਣ ਦੇ ਬਾਵਜੂਦ ਇਹ ਮੈਂਬਰ ਕਥਿਤ ਤੌਰ ’ਤੇ ਗੁਰੂ ਘਰਾਂ ਦੀਆਂ ਗੋਲਕਾਂ ਤੋੜ ਕੇ ਮਹਿੰਗੀਆਂ ਗੱਡੀਆਂ ’ਤੇ ਲਾਲ ਬੱਤੀ ਲਾ ਕੇ ਐਸ਼ ਪ੍ਰਸਤੀ ਕਰਦੇ ਹਨ। ਨਾਲ ਹੀ ਇਹ ਕਾਨੂੰਨ ਅਤੇ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅ) ਪੰਚ ਪ੍ਰਧਾਨੀ ਦੇ ਕੌਮੀ ਪ੍ਰੀਜੀਡੀਅਮ ਮੈਂਬਰ ਭਾਈ ਕਮਿੱਕਰ ਸਿੰਘ ਮੁਕੰਦਪੁਰ ਨੇ ਇਥੋਂ ਨੇੜਲੇ ਪਿੰਡ ਲੋਹਾ ਖੇੜਾ ਵਿਖੇ ਪਾਰਟੀ ਵਰਕਰ ਰਾਜਵਿੰਦਰ ਸਿੰਘ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਬਾਦਲ ਪੱਖੀ ਮੈਂਬਰ ਲੋਕਾਂ ਅੰਦਰ ਸਿੱਖ ਧਰਮ ਦਾ ਪ੍ਰਚਾਰ ਕਰਨ ਦੀ ਬਜਾਏ ਧਰਮ ਅਤੇ ਸਰਕਾਰੀ ਆੜ ’ਚ ਨਸ਼ਿਆਂ ਦਾ ਸੇਵਨ ਤੇ ਸਮਗฆਿਗ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵਲੋਂ ਅਜਿਹੇ ਸਾਰੇ ਹੀ ਸਿਆਸੀ ਤੇ ਅਖੌਤੀ ਧਾਰਮਕ ਆਗੂੁਆਂ ਦੀ ਰੀਪੋਰਟ ਤਿਆਰ ਕੀਤੀ ਜਾ ਰਹੀ ਹੈ। ਉੁਨ੍ਹਾਂ ਕਿਹਾ ਕਿ ਰੀਪੋਟਰ ਤਿਆਰ ਹੁੰਦਿਆਂ ਹੀ ਇਨ੍ਹਾਂ ਸਾਰੇ ਕਥਿਤ ਦੋਸ਼ੀ ਵਿਰੁਧ ਹਾਈਕੋਰਟ ’ਚ ਰਿੱਟ ਪਟੀਸ਼ਨ ਪਾਈ ਜਾਵੇਗੀ।ਉਨ੍ਹਾਂ ਕਿਹਾ ਕਿ ਬਾਦਲ ਨੇ ਅਪਣੇ ਪਰਵਾਰ ਨੂੰ ਮੋਹਰੀ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਟਕਸਾਲੀ ਆਗੂਆਂ ਨੂੰ ਚਾਲਾਂ ਚੱਲ ਕੇ ਖੁੱਡੇ ਲਾਈਨ ਲਾ ਦਿਤਾ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਤੁਲਨਾ ਬੰਗਾਲ ਸਰਕਾਰ ਨਾਲ ਕਰਦਿਆਂ ਕਿਹਾ ਕਿ ਬੰਗਾਲ ਦੇ ਮੁੱਖ ਮੰਤਰੀ ਦੀ ਲੜਕੀ ਹਰ ਰੋਜ਼ ਪੜ੍ਹਨ ਜਾਣ ਸਮੇਂ ਆਮ ਬੱਸ ਵਿਚ ਸਫ਼ਰ ਕਰਦੀ ਹੈ ਅਤੇ ਬੰਗਾਲ ਦੇ ਮੰਤਰੀਆਂ ਆਦਿ ਨੂੰ ਕੋਈ ਸਰਕਾਰੀ ਸਕਿਊਰਿਟੀ ਨਹੀਂ ਦਿਤੀ ਜਾਂਦੀ ਪਰ ਪੰਜਾਬ ਸਰਕਾਰ ’ਚ ਬਾਦਲ ਪਰਵਾਰ ਤੋਂ ਇਲਾਵਾ ਇਨ੍ਹਾਂ ਦੇ ਹਾਰੇ ਹੋਏ ਵਿਧਾਇਕ ਆਦਿ ਵੀ ਸਰਕਾਰੀ ਗੱਡੀਆਂ ’ਤੇ ਲਾਲ ਬੱਤੀਆਂ ਲਾ ਕੇ ਤੇ ਸਰਕਾਰੀ ਸਕਿਊਰਿਟੀ ਲੈ ਕੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਸਰਬਜੀਤ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਅਸੀ ਪਾਕਿਸਤਾਨ ਸਰਕਾਰ ਨੂੰ ਸਰਬਜੀਤ ਸਿੰਘ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਦੇ ਨਾਲ ਹੀ ਭਾਰਤ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੋਆਣਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਅਫ਼ਜ਼ਲ ਗੁਰੂ ਆਦਿ ਦੀ ਫਾਂਸੀ ਦੀ ਸਜ਼ਾ ਮੁਆਫ਼ ਕੀਤੀ ਜਾਵੇ। ਇਸ ਸਮੇਂ ਮਹਿੰਦਰਪਾਲ ਸਿੰਘ ਦਾਨਗੜ੍ਹ, ਜਸਵੀਰ ਸਿੰਘ ਡਾਂਗੋ, ਗੁਰਜੀਤ ਸਿੰਘ ਸੰਘੇੜਾ, ਅਵਤਾਰ ਸਿੰਘ ਸੰਘੇੜਾ ਆਦਿ ਹਾਜ਼ਰ ਸਨ।


© 2008 SikhPress.com
Powered By Arash Info Corporation