ਡੇਰਾ ਮੁਖੀ ਵਿਰੁੱਧ ਜਬਰ-ਜਿਨਾਹ ਦੇ ਠੋਸ ਸਬੂਤ-ਸੀ. ਬੀ.ਆਈ.
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਡੇਰਾ ਮੁਖੀ ਵਿਰੁੱਧ ਜਬਰ-ਜਿਨਾਹ ਦੇ ਠੋਸ ਸਬੂਤ-ਸੀ. ਬੀ.ਆਈ.


Date: May 11, 2008

» Mail This News To Friend
» Post Your Comment
» Read Reader's Comments
ਕਤਲ ਦੇ ਨਾਲ ਜਬਰ-ਜਿਨਾਹ ਦਾ ਕੇਸ ਵੀ ਦਰਜ ਕੀਤਾ ਜਾਵੇ

ਅੰਬਾਲਾ, 10 ਮਈ (ਯੂ.ਐਨ.ਆਈ.)- ਸੀ.ਬੀ.ਆਈ ਨੇ ਅੱਜ ਇਹ ਦਾਅਵਾ ਕਰਦਿਆਂ ਕਿ ਉਸ ਕੋਲ ਸਿਰਸਾ ਡੇਰੇ ਦੇ ਮੁੱਖੀ ਗੁਰਮੀਤ ਰਾਮ ਰਹੀਮ ਵਿਰੁੱਧ ਸਾਧਵੀਆਂ ਦਾ ਸਰੀਰਕ ਸੋਸ਼ਣ ਕਰਨ ਦੇ ਪੁਖਤਾ ਸਬੂਤ ਮੌਜੂਦ ਹਨ, ਵਿਸ਼ੇਸ਼ ਅਦਾਲਤ ਚ ਕਿਹਾ ਕਿ ਡੇਰਾ ਮੁਖੀ ਜਿਸ ਨੂੰ ਪਹਿਲਾਂ ਹੀ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਵਿਰੁੱਧ ਬਲਾਤਕਾਰ ਦਾ ਕੇਸ ਵੀ ਦਰਜ ਕੀਤਾ ਜਾਵੇ। ਸੀ . ਬੀ.ਆਈ ਦੀ ਵਿਸ਼ੇਸ਼ ਅਦਾਲਤ ਵਿਚ ਬਹਿਸ ਸ਼ੁਰੂ ਕਰਦਿਆਂ ਜਾਂਚ ਏਜੰਸੀ ਦੇ ਵਕੀਲ ਐਚ .ਕੇ .ਐਸ ਵਰਮਾ ਨੇ ਕਿਹਾ ਕਿ ਏਜੰਸੀ ਕੋਲ ਡੇਰਾ ਮੁੱਖੀ ਵਿਰੁੱਧ ਸਾਧਵੀਆਂ ਦੇ ਸਰੀਰਕ ਸੋਸ਼ਣ ਦੇ ਪੱਕੇ ਸਬੂਤ ਹਨ ਤੇ ਉਹ ਅਕਸਰ ਹੀ ਸਾਧਵੀਆਂ ਨੂੰ ਆਪਣੀ ਗੁਫਾ ਵਿਚ ਸੱਦਦਾ ਰਹਿੰਦਾ ਸੀ। ਵਕੀਲ ਨੇ ਅਦਾਲਤ ਵਿਚ ਇਸ ਸਬੰਧ ਵਿਚ ਕੁਝ ਸਾਧਵੀਆਂ ਦੇ ਬਿਆਨ ਵੀ ਪੜ੍ਹੇ। ਅਦਾਲਤ ਨੇ ਸੀ.ਬੀ.ਆਈ ਦੇ ਵਕੀਲ ਦੀਆਂ ਦਲੀਲਾਂ ਡੇਰਾ ਮੁੱਖੀ ਦੀ ਹਾਜਰੀ ਵਿਚ ਸੁਣੀਆਂ । ਵਕੀਲ ਨੇ ਕਿਹਾ ਕਿ ਡੇਰਾ ਮੁੱਖੀ ਦੀਆਂ 2 ਸ਼ਰਧਾਲੂ ਔਰਤਾਂ ਨੇ ਆਪਣੇ ਸਰੀਰਕ ਸੋਸ਼ਣ ਵਿਰੁੱਧ ਪੰਜਾਬ ਹਰਿਆਣਾ ਹਾਈਕੋਰਟ ਦਾ ਦਰਵਾਜਾ ਖੜਕਾਇਆ ਸੀ ਤੇ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਧਾਰਮਿੱਕ ਜ਼ਜਬਾਤਾਂ ਨਾਲ ਖਿਲਵਾੜ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਡੇਰਾ ਮੁੱਖੀ ਅੱਗੇ ਆਤਮ ਸਮਰਪਣ ਕਰਨਾ ਪਿਆ ਜਿਸ ਨੇ ਵਾਰ ਵਾਰ ਉਨ੍ਹਾਂ ਨਾਲ ਜਬਰਜਿਨਾਹ ਕੀਤਾ।
ਬਹਿਸ ਮੁਕੰਮਲ
ਸੰਜੀਵ ਬੱਬੀ ਤੇ ਰਾਮਗੜ੍ਹੀਆ ਅਨੁਸਾਰ-ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਅੱਜ ਸੀ. ਬੀ. ਆਈ. ਦੀ ਅੰਬਾਲਾ ਸਥਿਤ ਵਿਸ਼ੇਸ਼ ਅਦਾਲਤ ਵਿਚ ਡੇਰੇ ਦੀਆਂ ਸਾਧਵੀਆਂ ਦੇ ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ ਮੀ ਬਹਿਸ ਨੂੰ ਸੀ. ਬੀ. ਆਈ. ਨੇ ਪੂਰਾ ਕਰ ਲਿਆ, ਜਦੋਂ ਕਿ ਡੇਰਾ ਮੁਖੀ ਦੇ ਵਕੀਲਾਂ ਨੇ ਬਹਿਸ ਪੂਰੀ ਕਰਨ ਲਈ ਅਦਾਲਤ ਤੋਂ ਹੋਰ ਸਮੇਂ ਦੀ ਮੰਗ ਕੀਤੀ, ਜਿਸ ਨੂੰ ਪ੍ਰਵਾਨ ਕਰਦਿਆਂ ਵਿਸ਼ੇਸ਼ ਜੱਜ ਸ੍ਰੀ ਆਰ. ਕੇ. ਸੈਣੀ ਨੇ ਮਾਮਲੇ ਦੀ ਅਗਲੀ ਸੁਣਵਾਈ 24 ਮਈ ਨੂੰ ਰੱਖੀ ਹੈ। ਡੇਰਾ ਮੁਖੀ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਆਪਣੀ ਲਾਲ ਬੱਤੀ ਵਾਲੀ ਬੁਲੇਟ ਪਰੂਫ ਚਿੱਟੀ ਗੱਡੀ ਰਾਹੀਂ ਅਦਾਲਤ ਵਿਚ ਦਿਨੇ 11.25 ਵਜੇ ਪੇਸ਼ ਹੋਇਆ। ਆਪਣੇ ਸੁਰੱਖਿਆ ਗਾਰਦਾਂ ਅਤੇ ਗੱਡੀਆਂ ਦੇ ਕਾਫਲੇ ਵਿਚ ਘਿਰਿਆ ਡੇਰਾ ਮੁਖੀ 1.35 ਵਜੇ ਅਦਾਲਤੀ ਸਮੂਹ ਪੁਲਿਸ ਲਾਈਨ ਅੰਬਾਲਾ ਤੋਂ ਬਾਹਰ ਨਿਕਲਿਆ। ਇਸ ਸਮੇਂ ਡੇਰਾ ਮੁਖੀ ਨਾਲ 50 ਤੋਂ ਵੱਧ ਗੱਡੀਆਂ ਦਾ ਕਾਫਲਾ ਸੀ। ਅਦਾਲਤ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀ. ਬੀ. ਆਈ. ਦੇ ਵਕੀਲ ਸ੍ਰੀ ਐਚ. ਪੀ. ਐਸ. ਵਰਮਾ ਨੇ ਦੱਸਿਆ ਕਿ ਡੇਰੇ ਦੀਆਂ ਸਾਧਵੀਆਂ ਦੇ ਸਰੀਰਕ ਸ਼ੋਸ਼ਣ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ 24 ਸਤੰਬਰ, 2002 ਨੂੰ ਦਰਜ ਕੀਤਾ ਗਿਆ ਸੀ ਜਿਸ ਵਿਚ ਸੀ. ਬੀ. ਆਈ. ਨੇ ਪੜਤਾਲ ਕਰਕੇ ਚਾਰਜਸ਼ੀਟ ਅਦਾਲਤ ਵਿਚ ਪੇਸ਼ ਕੀਤੀ ਸੀ। ਸਰਜੀਵਨ ਅਤੇ ਸਪਨਾ ਨਾਂਅ ਦੀਆਂ ਸਾਧਵੀਆਂ ਨੇ ਆਪਣੇ ਬਿਆਨ ਦਿੰ੍ਯਦਿਆਂ ਡੇਰਾ ਮੁਖੀ ਨੂੰ ਦੋਸ਼ੀ ਦੱਸਿਆ ਸੀ ਜਿਸ ਤੇ ਅੱਜ ਅਦਾਲਤ ਵਿਚ ਬਹਿਸ ਹੋਈ। ਅਦਾਲਤੀ ਸਮੂਹ ਵਿਚ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਧਿਰਾਂ ਤੇ ਸਿੱਖ ਪੰਥ ਦੀ ਤਰਫੋਂ ਵਕੀਲ ਸ: ਗੁਰਸ਼ੇਰ ਸਿੰਘ ਸੂਲਰ ਨੇ ਦੱਸਿਆ ਕਿ ਸੀ. ਬੀ. ਆਈ. ਵੱਲੋਂ ਡੇਰਾ ਮੁਖੀ ਵਿਰੁੱਧ ਇਸ ਕੇਸ ਸਬੰਧੀ ਚਾਰਜਸ਼ੀਟ 30.7.2007 ਨੂੰ ਅਦਾਲਤ ਵਿਚ ਦਾਇਰ ਕੀਤੀ ਗਈ ਸੀ। ਅਦਾਲਤ ਵਿਚ ਡੇਰੇ ਦੇ ਰਹਿ ਚੁੱਕੇ ਡਰਾਈਵਰ ਖੱਟਾ ਸਿੰਘ, ਸਾਧਵੀਆਂ ਸਰਜੀਵਨ ਤੇ ਸਪਨਾ ਦੇ ਬਿਆਨਾਂ ਤੇ ਬਹਿਸ ਪੂਰੀ ਹੋ ਗਈ ਹੈ।
ਸ: ਸੂਲਰ ਨੇ ਦੱਸਿਆ ਕਿ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਵਿਚ ਪੀੜਤ ਲੜਕੀਆਂ ਵੱਲੋਂ ਦਿੱਤੇ ਬਿਆਨ ਹੀ ਡੇਰਾ ਮੁਖੀ ਨੂੰ ਸਜ਼ਾ ਦਿਵਾਉਣ ਲਈ ਪੁਖਤਾ ਸਬੂਤ ਹਨ ਅਤੇ ਕਿਸੇ ਹੋਰ ਗਵਾਹ ਦੀ ਜ਼ਰੂਰਤ ਨਹੀਂ ਪੈਂਦੀ। ਉਨ੍ਹਾਂ ਦੱਸਿਆ ਮਰਹੂਮ ਪੱਤਰਕਾਰ ਸ੍ਰੀ ਰਾਮ ਚੰਦਰ ਛੱਤਰਪਤੀ ਅਤੇ ਡੇਰੇ ਦੇ ਸਾਬਕਾ ਮੈਨੇਜਰ ਸਵ: ਰਣਜੀਤ ਸਿੰਘ ਦੇ ਕਤਲ ਕੇਸ ਦੇ ਮਾਮਲਿਆਂ ਵਿਚ ਅਜੇ ਬਹਿਸ ਹੋਣੀ ਬਾਕੀ ਹੈ। ਇਸ ਮੌਕੇ ਤੇ ਡੇਰਾ ਮੁਖੀ ਦੇ ਵਕੀਲ ਸ੍ਰੀ ਅਮਰੀਸ਼ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਸਾਧਵੀਆਂ ਵੱਲੋਂ ਦਿੱਤੇ ਬਿਆਨਾਂ ਦਾ ਅਧਿਅਨ ਕਰਨਾ ਹੈ ਤਾਂ ਕਿ ਉਹ ਬਹਿਸ ਦਾ ਸਹੀ ਜਵਾਬ ਦੇ ਸਕਣ ਜਿਸ ਕਾਰਨ ਉਨ੍ਹਾਂ ਨੇ ਅਦਾਲਤ ਨੂੰ ਹੋਰ ਸਮਾਂ ਦੇਣ ਦੀ ਮੰਗ ਕੀਤੀ ਸੀ ਜਿਸ ਨੂੰ ਪ੍ਰਵਾਨ ਕਰਦਿਆਂ ਮਾਣਯੋਗ ਜੱਜ ਨੇ ਅਗਲੀ ਪੇਸ਼ੀ 24 ਮਈ ਨਿਸ਼ਚਿਤ ਕੀਤੀ ਹੈ। ਅੱਜ ਦੀ ਅਦਾਲਤੀ ਕਾਰਵਾਈ ਸਮੇਂ ਸਿੱਖ ਪੰਥ ਦੀ ਤਰਫੋਂ ਪੈਰਵੀ ਕਰ ਰਹੀ ਜਥੇਬੰਦੀ ਵਰਲਡ ਸਿੱਖ ਮਿਸ਼ਨ ਦੇ ਪ੍ਰਧਾਨ ਜਥੇ: ਨਰਿੰਦਰ ਸਿੰਘ ਹਰਨੌਲੀ, ਸਕੱਤਰ ਜਨਰਲ ਤੀਰਥ ਸਿੰਘ ਭਟੋਆ ਅਤੇ ਪ੍ਰਚਾਰ ਸਕੱਤਰ ਭਾਈ ਕੁਲਵੰਤ ਸਿੰਘ ਆਦਿ ਹਾਜ਼ਰ ਸਨ।


© 2008 SikhPress.com
Powered By Arash Info Corporation