ਨੌਜਵਾਨ ਪੀੜ੍ਹੀ ਲਈ ਚਾਨਣ ਮੁਨਾਰਾ ਮਿਸਟਰ ਸਿੰਘ 2008 ਜਤਿੰਦਰਪਾਲ ਸਿੰਘ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਨੌਜਵਾਨ ਪੀੜ੍ਹੀ ਲਈ ਚਾਨਣ ਮੁਨਾਰਾ ਮਿਸਟਰ ਸਿੰਘ 2008 ਜਤਿੰਦਰਪਾਲ ਸਿੰਘ


Date: May 11, 2008

» Mail This News To Friend
» Post Your Comment
» Read Reader's Comments


ਇਰਾਦੇ ਨੇਕ ਹੋਣ ਤਾਂ ਮੰਜ਼ਿਲ ਕਦੇ ਦੂਰ ਨਹੀਂ ਹੁੰਦੀ ਤੇ ਅਸੀਂ ਮਿਹਨਤ ਸਦਕਾ ਕਿਸੇ ਵੀ ਅਸਫਲਤਾ ਨੂੰ ਸਫਲਤਾ ਵਿਚ ਬਦਲ ਸਕਦੇ ਹਾਂ। ਅਜਿਹਾ ਹੀ ਕਰ ਵਿਖਾਇਆ ਮਿਸਟਰ ਸਿੰਘ 2008 ਜਤਿੰਦਰਪਾਲ ਸਿੰਘ ਨੇ ਜਿਸ ਨੇ ਹਾਲ ਹੀ ਵਿਚ ਮੁੰਬਈ ਦਾਦਰ ਵਿਖੇ ਗੁਰੂ ਤੇਗ ਬਹਾਦਰ ਕਲਗੀਧਰ ਪੰਚਾਇਤੀ ਸੇਵਕ ਜਥਾ ਤੇ ਸ੍ਰੀ ਗੁਰੂ ਸਿੰਘ ਸਭਾ ਦਾਦਰ ਵੱਲੋਂ ਕਰਵਾਏ ਗਏ ਆਲ ਇੰਡੀਆ ਮਿਸਟਰ ਸਿੰਘ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਕੇ। ਜਤਿੰਦਰਪਾਲ ਸਿੰਘ ਦਾ ਜਨਮ ਪੂਰਨ ਗੁਰਸਿੱਖ ਪਰਿਵਾਰ ਵਿਚ ਪਿਤਾ ਦਰਸ਼ਨ ਸਿੰਘ ਦੇ ਗ੍ਰਹਿ ਮਾਤਾ ਸ੍ਰੀਮਤੀ ਅਮਰਜੀਤ ਕੌਰ ਦੀ ਕੁੱਖੋਂ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ 1980 ਵਿਚ ਹੋਇਆ। ਉਸ ਦੇ ਪਿਤਾ ਏਅਰਫੋਰਸ ਵਿਚ ਵਾਰੰਟ ਅਫਸਰ ਦੇ ਅਹੁਦੇ ਤੇ ਹੋਣ ਕਾਰਨ ਉਸ ਨੂੰ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਰਹਿਣ ਦਾ ਮੌਕਾ ਮਿਲਿਆ।
1986 ਵਿਚ ਜਦੋਂ ਉਸ ਦੀ ਉਮਰ ਛੇ ਸਾਲ ਦੀ ਸੀ ਤਾਂ ਉਹ ਪੰਜਾਬੀ ਸੱਭਿਆਚਾਰ ਨਾਲ ਜੁੜ ਗਿਆ ਤੇ ਇਸ ਤੋਂ ਕਾਫੀ ਪ੍ਰਭਾਵਿਤ ਹੋਇਆ। ਇਸੇ ਦੌਰਾਨ ਨਾਨਕਸਰ ਸੰਪਰਦਾਇ ਨਾਲ ਨੇੜਤਾ ਹੋਈ ਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਕਿਉਂਕਿ ਉਸ ਦੇ ਪਿਤਾ ਚੰਗੇ ਕੀਰਤਨੀਏ ਹੋਣ ਕਾਰਨ ਰਾਗ ਵਿੱਦਿਆ ਦਾ ਗਿਆਨ ਰੱਖਦੇ ਸਨ, ਜਿਸ ਸਦਕਾ ਉਹ ਸੰਗੀਤ ਵੱਲ ਖਿੱਚਿਆ ਗਿਆ। ਉਸ ਨੇ ਆਲ ਇੰਡੀਆ ਗੰਧਰਵ ਯੂਨੀਵਰਸਿਟੀ ਤੋਂ ਭਾਸਕਰ ਦੀ ਡਿਗਰੀ ਪ੍ਰਾਪਤ ਕੀਤੀ ਤੇ ਮੁੰਬਈ ਰੀਜਨ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜਤਿੰਦਰਪਾਲ ਸਿੰਘ ਨੇ ਬੀ. ਕਾਮ. ਦੀ ਡਿਗਰੀ ਮਹਾਂਰਾਸ਼ਟਰ ਤੋਂ ਪ੍ਰਾਪਤ ਕੀਤੀ ਤੇ ਕੰਪਿਊਟਰ ਵਿਚ ਪੋਸਟ ਗਰੈਜੂਏਟ ਡਿਪਲੋਮਾ ਮਦਰਾਸ ਤੋਂ ਹਾਸਲ ਕੀਤਾ। 2002 ਵਿਚ ਉਸ ਦੇ ਪਿਤਾ ਦੀ ਬਦਲੀ ਦਿੱਲੀ ਵਿਖੇ ਹੋਣ ਕਰਕੇ ਉਹ ਦਿੱਲੀ ਆ ਗਏ ਤੇ ਇਥੇ ਭਾਰਤ ਦੀਆਂ ਨਾਮਵਰ ਕੰਪਨੀਆਂ ਤੋਂ ਉਸ ਨੂੰ ਨੌਕਰੀ ਲਈ ਪੇਸ਼ਕਸ਼ਾਂ ਆਈਆਂ। 2002-03 ਵਿਚ ਆਈ. ਬੀ. ਐਮ. ਵਿਚ ਦੋ ਸਾਲ ਕੰਮ ਕੀਤਾ ਤੇ ਐਚ. ਸੀ. ਐਲ. ਟੈਕਨਾਲੌਜੀ ਵਿਚ ਉਹ ਪਿਛਲੇ ਦੋ ਸਾਲਾਂ ਤੋਂ ਵਧੀਆ ਅਹੁਦੇ ਤੇ ਨਿਯੁਕਤ ਹੈ। ਬਚਪਨ ਤੋਂ ਹੀ ਜਤਿੰਦਰਪਾਲ ਸਿੰਘ ਨੂੰ ਬਾਡੀ ਬਿਲਡਿੰਗ ਦਾ ਸ਼ੌਕ ਪਿਆ ਅਤੇ ਇਸ ਖੇਤਰ ਵਿਚ ਵੀ ਨਾਮਣਾ ਖੱਟਿਆ।
ਅਜੀਤ ਨਾਲ ਗੱਲਬਾਤ ਕਰਦਿਆਂ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਆਪਣੇ ਦੋਸਤਾਂ ਤੋਂ ਮੁੰਬਈ ਦੇ ਦਾਦਰ ਇਲਾਕੇ ਵਿਚ ਹੋਣ ਵਾਲੇ ਮਿਸਟਰ ਸਿੰਘ ਇੰਡੀਆ 2008 ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਮੁਕਾਬਲੇ ਵਿਚ ਅਡੀਸ਼ਨ ਦੇ ਦਿੱਤਾ। ਇਸ ਮੁਕਾਬਲੇ ਦੌਰਾਨ ਪੂਰੇ ਭਾਰਤ ਵਿਚੋਂ ਹਜ਼ਾਰਾਂ ਦੀ ਤਦਾਦ ਵਿਚ ਸਿੱਖੀ ਸਰੂਪ ਵਾਲੇ ਚੰਗੇ ਪੜ੍ਹੇ-ਲਿਖੇ ਤੇ ਚੰਗੀ ਸੋਚ ਦੇ ਧਾਰਨੀ ਨੌਜਵਾਨਾਂ ਨੇ ਭਾਗ ਲਿਆ। ਅਖੀਰ ਵਿਚ 26 ਨੌਜਵਾਨਾਂ ਦੀ ਚੋਣ ਸਮੁੱਚੇ ਭਾਰਤ ਵਿਚ ਕੀਤੀ ਗਈ ਜਿਨ੍ਹਾਂ ਵਿਚੋਂ ਇਕ ਮੈਂ ਸੀ। ਜਤਿੰਦਰਪਾਲ ਸਿੰਘ ਨੇ ਅੱਗੇ ਦੱਸਿਆ ਕਿ ਉਸ ਨੇ ਇਸ ਮੁਕਾਬਲੇ ਲਈ ਆਪਣੇ ਮਾਤਾ-ਪਿਤਾ ਦਾ ਅਸ਼ੀਰਵਾਦ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ ਤੇ ਇਸ ਸਬੰਧੀ ਦਾਦਰ ਮੁੰਬਈ ਵਿਖੇ 7 ਦਿਨਾਂ ਦੀ ਟਰੇਨਿੰਗ ਸਬੰਧੀ ਕੈਂਪ ਲਗਾ ਕੇ 8 ਫਰਵਰੀ 2008 ਨੂੰ ਉਪਰੋਕਤ ਮਿਸਟਰ ਸਿੰਘ ਮੁਕਾਬਲਾ ਹੋਇਆ, ਜਿਸ ਵਿਚ ਜੱਜਾਂ ਦੀ ਭੂਮਿਕਾ ਬੁੱਧੀਜੀਵੀ ਵਰਗ ਦੀਆਂ ਵਿਸ਼ੇਸ਼ ਸ਼ਖਸੀਅਤਾਂ ਨੇ ਨਿਭਾਈ ਤੇ ਜਿਸ ਵਿਚ ਉਹ ਮਿਸਟਰ ਸਿੰਘ 2008 ਦਾ ਖਿਤਾਬ ਜਿੱਤਣ ਵਿਚ ਸਫਲ ਹੋਇਆ।
ਉਸ ਨੇ ਇਹ ਵੀ ਕਿਹਾ ਕਿ ਸਿੱਖੀ ਸਰੂਪ ਵਿਚ ਰਹਿ ਕੇ ਵੀ ਅਸੀਂ ਇਹ ਰੁਤਬਾ ਹਾਸਲ ਕਰ ਸਕਦੇ ਹਾਂ ਨਾ ਕਿ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਆ ਕੇ। ਮਿਸਟਰ ਸਿੰਘ 2008 ਜਤਿੰਦਰਪਾਲ ਸਿੰਘ ਅਜੋਕੀ ਨੌਜਵਾਨ ਪੀੜ੍ਹੀ ਲਈ ਚਾਨਣ ਮੁਨਾਰਾ ਹੈ।

ਸੁਰਿੰਦਰਪਾਲ ਸਿੰਘ


© 2008 SikhPress.com
Powered By Arash Info Corporation