ਜਾਗ੍ਰਿਤੀ ਯਾਤਰਾ ਦਾ ਰੂਟ ਬਦਲਣ ਕਾਰਨ ਪਛਮੀ ਦਿੱਲੀ ਦੀ ਸੰਗਤ ’ਚ ਜ਼ਬਰਦਸਤ ਰੋਸ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ਇੱਕੋ ਵਤਨ ਚ ਮਾਰੇ ਆਂ ਦੋਹਰੇ ਕਾਨੂੰਨ ਦੇ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਜਾਗ੍ਰਿਤੀ ਯਾਤਰਾ ਦਾ ਰੂਟ ਬਦਲਣ ਕਾਰਨ ਪਛਮੀ ਦਿੱਲੀ ਦੀ ਸੰਗਤ ’ਚ ਜ਼ਬਰਦਸਤ ਰੋਸ


Date: May 26, 2008

» Mail This News To Friend
» Post Your Comment
» Read Reader's Comments

ਨਵੀਂ ਦਿੱਲੀ, 25 ਮਈ (ਜਗਤਾਰ ਸਿੰਘ) : ਹਜ਼ੁੂਰ ਸਾਹਿਬ ਤੋਂ ਭਾਰਤ ਦੇ ਵੱਖ-ਵੰਖ ਹਿੱਸਿਆਂ ਵਿਚ ਜਾ ਰਹੀ ਜਾਗ੍ਰਿਤੀ ਯਾਤਰਾ ਪ੍ਰਬੰਧਕਾਂ ਦੇ ਕਥਿਤ ਲਾਲਚ ਅਤੇ ਸਿਆਸੀ ਚਾਲਬਾਜ਼ੀਆਂ ਕਾਰਨ ਅਪਣੇ ਮਕਸਦ ਤੋਂ ਭਟਕ ਕੇ ਬੇਮਾਇਨਾ ਹੋ ਚੁੱਕੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਵਿਸ਼ਵ ਅਕਾਲੀ ਦਲ ਦੇ ਪ੍ਰਧਾਨ ਸ. ਬਲਬੀਰ ਸਿੰਘ ਬੀਰ ਨੇ ਇਥੇ ਜਾਰੀ ਇਕ ਪ੍ਰੈ¤ਸ ਬਿਆਨ ’ਚ ਕੀਤਾ। ਉੁਨ੍ਹਾਂ ਕਿਹਾ ਕਿ ਦਿੱਲੀ ਦੀ 70 ਫ਼ੀ ਸਦੀ ਸਿੱਖ ਆਬਾਦੀ ਪਛਮੀ ਦਿੱਲੀ ’ਚ ਰਹਿੰਦੀ ਹੈ ਪਰ ਯਾਤਰਾ ਦੇ ਪ੍ਰਬੰਧਕਾਂ ਨੇ ਲਾਲਚ ’ਚ ਆ ਕੇ ਯਾਤਰਾ ਨੂੰ ਅਮੀਰ ਸਿੱਖਾਂ ਦੀ ਆਬਾਦੀ ਵਾਲੇ ਖੇਤਰਾਂ ਵਲ ਮੋੜ ਦਿਤਾ ਅਤੇ ਪਹਿਲਾਂ ਮੁਕੱਰਰ ਪ੍ਰੋਗਰਾਮ ਮੁਤਾਬਕ 25 ਮਈ ਐਤਵਾਰ ਨੂੰ ਪਛਮੀ ਦਿੱਲੀ ’ਚ ਲਿਆਉਣ ਤੋਂ ਇਨਕਾਰ ਕਰ ਦਿਤਾ, ਜਿਸ ਨਾਲ ਲੱਖਾਂ ਸ਼ਰਧਾਲੂ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਸ. ਬੀਰ ਨੇ ਕਿਹਾ ਕਿ ਯਾਤਰਾ ਦੇ ਪ੍ਰਬੰਧਕਾਂ ਦਾ ਮਕਸਦ ਸਿਰਫ਼ ਮਾਇਆ ਇਕੱਤਰ ਕਰਨਾ ਹੀ ਨਹੀਂ ਹੋਣਾ ਚਾਹੀਦਾ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਸਮੂਹ ਸਿੱਖਾਂ ਅਤੇ ਗ਼ੈਰ ਸਿੱਖਾਂ ਤਕ ਪਹੁੰਚਾਉਣਾ ਹੋਣਾ ਚਾਹੀਦਾ ਹੈ। ਉੁਨ੍ਹਾਂ ਦਸਿਆ ਕਿ ਪਛਮੀ ਦਿੱਲੀ ’ਚ ਸੈਂਕੜੇ ਸਿੰਘ ਸਭਾਵਾਂ ਅਤੇ ਧਾਰਮਕ ਜਥੇਬੰਦੀਆਂ ਨੇ ਯਾਤਰਾ ਦੇ ਸਵਾਗਤ ਲਈ ਬਹੁਤ ਵੱਡੀ ਪੱਧਰ ’ਤੇ ਇੰਤਜ਼ਾਮ ਕਰ ਲਏ ਸਨ, ਜਿਸ ਵਿਚ 500 ਤੋਂ ਵੱਧ ਥਾਵਾਂ ’ਤੇ ¦ਗਰ ਦਾ ਇੰਤਜ਼ਾਮ ਅਤੇ ਵੱਖ-ਵੱਖ ਥਾਵਾਂ ’ਤੇ ਸਵਾਗਤੀ ਗੇਟਾਂ ਦੀ ਉਸਾਰੀ ਵੀ ਕਰ ਲਈ ਸੀ ਪਰ ਪ੍ਰਬੰਧਕਾਂ ਵਲੋਂ ਯਾਤਰਾ ਨਾ ਲਿਆਉਣ ਕਾਰਨ ਲੋਕਾਂ ਦਾ ਲੱਖਾਂ ਰੁਪਇਆ ਬਰਬਾਦ ਹੋ ਗਿਆ। ਸ. ਬੀਰ ਨੇ ਮੰਗ ਕੀਤੀ ਕਿ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਮੁਖੀ ਪੀ. ਐਸ. ਪਸਰੀਚਾ ਯਾਤਰਾ ਦਾ ਰੂਟ ਬਦਲਣ ਲਈ ਸੰਗਤ ਤੋਂ ਮੁਆਫ਼ੀ ਮੰਗਣ। ਜ਼ਿਕਰਯੋਗ ਹੈ ਕਿ ਯਾਤਰਾ ਦਾ ਰੂਟ ਰੱਦ ਕਰਨ ਸਬੰਧੀ ਜਾਣਕਾਰੀ ਰਾਤ 11 ਵਜੇ ਤੋਂ ਬਾਅਦ ਹੀ ਸੰਗਤ ਦੇ ਇਕ ਹਿੱਸੇ ਤਕ ਪਹੁੰਚ ਸਕੀ ਜਦਕਿ ਬਹੁਤ ਸਾਰੇ ਲੋਕਾਂ ਨੂੰ ਸਵੇਰ ਤਕ ਵੀ ਇਸ ਸਬੰਧੀ ਕੋਈ ਪੱਕੀ ਸੂਚਨਾ ਨਹੀਂ ਦਿਤੀ ਗਈ। ਐਨ ਸਮੇਂ ’ਤੇ ਯਾਤਰਾ ਦਾ ਰੂਟ ਕੈਂਸਲ ਹੋਣ ਦੀ ਸੂਚਨਾ, ਜਿਸ ਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵਲੋਂ ਜਾਰੀ ਕੀਤਾ ਗਿਆ, ਨਾਲ ਸਨਿੱਚਰਵਾਰ ਦੀ ਰਾਤ ਨੂੰ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖੇ ਸਜਾਏ ਕੀਰਤਨ ਦਰਬਾਰ ’ਚ ਵੀ ਭਾਰੀ ਤਨਾਉ ਪੈਦਾ ਹੋ ਗਿਆ ਸੀ ਅਤੇ ਹਾਲਾਤ ਹੱਥੋਪਾਈ ਤਕ ਪਹੁੰਚ ਗਏ ਸਨ। ਅੱਜ ਸਾਰਾ ਦਿਨ ਵੀ ਪਛਮੀ ਦਿੱਲੀ ਦੀ ਸੰਗਤ ’ਚ ਭਾਰੀ ਤਣਾਅ ਤੇ ਨਿਰਾਸ਼ਾ ਦਾ ਮਾਹੌਲ ਛਾਇਆ ਰਿਹਾ।


© 2010 SikhPress.com
Powered By Arash Info Corporation