ਪਹਿਲੀ ਵਾਰ ਡੇਰੇ ਤੋਂ ਬਾਹਰ ਸੌਦਾ ਸਾਧ ਤੋਂ ਡੇਢ ਘੰਟੇ ਤਕ ਹੋਈ ਪੁਛਗਿੱਛ
 ¤  Sikh in shortchanged by Karachi Minister ¤ ਗੁਰਮਤਿ ਦੇ ਪ੍ਰਕਾਸ਼ ਲਈ ਵੈਬਸਾਈਟ ਸ਼ੁਰੂ ¤ ਇੱਕੋ ਵਤਨ ਚ ਮਾਰੇ ਆਂ ਦੋਹਰੇ ਕਾਨੂੰਨ ਦੇ ¤ Sikh Baby Names - B ¤ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਉਤੇ ਸਿਆਸਤ ਭਾਰੂ  ¤ ਪੰਜਾਬ ਵਾਸੀਆਂ ਨੇ ਬੇਮਿਸਾਲ ਬੰਦ ਰਾਹੀਂ ਆਸ਼ੂਤੋਸ਼ ਨੂੰ ਫਿਟਕਾਰਿਆ ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ  ¤ ਗੁਰਦਵਾਰਿਆਂ ਚ ਰੋਟੀ ਖਾ ਕੇ ਡੰਗ ਟਪਾ ਰਹੇ ਨੇ ਬਰਤਾਨੀਆ ਪੜ੍ਹਨ ਗਏ ਭਾਰਤੀ ਵਿਦਿਆਰਥੀ  ¤ ਮੋਹਨ ਸਿੰਘ ਰਾਜਪਾਲ ਪੂਨੇ ਵਿਚ ਪਹਿਲਾ ਸਿੱਖ ਮੇਅਰ ਬਣਿਆ  ¤... 
 
Category

ਪਹਿਲੀ ਵਾਰ ਡੇਰੇ ਤੋਂ ਬਾਹਰ ਸੌਦਾ ਸਾਧ ਤੋਂ ਡੇਢ ਘੰਟੇ ਤਕ ਹੋਈ ਪੁਛਗਿੱਛ


Date: Jun 01, 2008

» Mail This News To Friend
» Post Your Comment
» Read Reader's Comments

ਸਿਰਸਾ/ਬਠਿੰਡਾ, 31 ਮਈ (ਸੁਖਪਾਲ ਸਿੰਘ ਸਾਵੰਤ ਖੇੜਾ/ਸੁਖਜਿੰਦਰ ਮਾਨ): ਬਠਿੰਡਾ ਤੋਂ ਪੰਜਾਬ ਪੁਲਿਸ ਦੀ 11 ਮੈਂਬਰੀ ਟੀਮ ਨੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਅੱਜ ਸੌਦਾ ਸਾਧ ਤੋਂ ਦਸਵੀਂ ਵਾਰ ਪੁਛਗਿੱਛ ਕੀਤੀ। ਜ਼ਿਕਰਯੋਗ ਹੈ ਕਿ ਬਠਿੰਡਾ ਪੁਲਿਸ ਸਟੇਸ਼ਨ ਵਿਚ ਪਿਛਲੇ ਸਾਲ 7 ਮਈ ਨੂੰ ਸਾਧ ਵਿਰੁਧ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਹੋਇਆ ਸੀ। ਪਹਿਲਾ ਨੌਂ ਵਾਰ ਪੁਛਗਿੱਛ ਡੇਰੇ ਦੇ ਅੰਦਰ ਹੀ ਹੋਈ ਅਤੇ ਪੁਲਿਸ ਟੀਮ ਹਮੇਸ਼ਾ ਉਸ ਦੇ ਅਪਣੀ ਥਾਂ ਉਤੇ ਪੂਰੀ ਪੁਛਗਿੱਛ ਸੰਭਵ ਨਾ ਹੋਣ ਬਾਰੇ ਬੁੜ-ਬੁੜ ਕਰਦੀ ਰਹੀ। ਪਰ ਇਸ ਵਾਰ ਅਦਾਲਤ ਦੇ ਹੁਕਮਾਂ ਅਧੀਨ ਸਾਧ ਨੂੰ ਪੁਛਗਿੱਛ ਲਈ ਸਥਾਨਕ ਐਸ.ਪੀ. ਦੇ ਦਫ਼ਤਰ ਵਿਚ ਆਉਣ ਲਈ ਕਿਹਾ ਗਿਆ। ਸਥਾਨਕ ਪੁਲਿਸ ਲਾਈਨਜ਼ ’ਚ ਸਖ਼ਤ ਸੁਰੱਖਿਆ ਹੇਠ ਸਾਧ ਤੋਂ ਡੇਢ ਘੰਟਾ ਪੁਛਗਿੱਛ ਹੋਈ। ਪੱਤਰਕਾਰਾਂ ਨੂੰ ਅੰਦਰ ਨਹੀਂ ਜਾਣ ਦਿਤਾ ਗਿਆ। ਬਠਿੰਡਾ ਪੁਲਿਸ ਦੀ ਟੀਮ ਡੀ.ਐਸ.ਪੀ. ਸੁਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਪੁਛਗਿੱਛ ਲਈ ਗਈ। ਭਾਵੇਂ ਪੁਛਗਿੱਛ ਦੌਰਾਨ ਸਾਧ ਇਕੱਲਾ ਸੀ ਪਰ ਸੂਤਰਾਂ ਅਨੁਸਾਰ ਉਸ ਨੇ ਸਹਿਯੋਗ ਵਾਲੀ ਗੱਲ ਘੱਟ ਹੀ ਕੀਤੀ। ਪੁਲਿਸ ਨੂੰ ਉਸ ਨੇ ਇਹ ਨਹੀਂ ਦਸਿਆ ਕਿ ਗੁਰੂ ਗੋਬਿੰਦ ਸਿੰਘ ਦੇ ਸਵਾਂਗ ਦਾ ਫੁਰਨਾ ਉਸ ਨੂੰ ਕਿਥੋਂ ਫੁਰਿਆ। ਜ਼ਿਲ੍ਹਾ ਅਟਾਰਨੀ ਛਿੰਦਰਪਾਲ ਸਿੰਘ ਬਰਾੜ ਨੇ ਦਸਿਆ ਕਿ ਅੱਜ ਕੀਤੀ ਗਈ ਜਾਂਚ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਹੀ ਅੱਗੇ ਦੀ ਪੁਛਗਿੱਛ ਬਾਰੇ ਫ਼ੈਸਲਾ ਕੀਤਾ ਜਾਵੇਗਾ।


© 2010 SikhPress.com
Powered By Arash Info Corporation