ਲਾਹੌਰ ’ਚ ਗੁਰਦਵਾਰੇ ਨੇੜੇ ਮਸਜਿਦ ਉਸਾਰਨ ਦੀ ਘਟਨਾ ਨੂੰ ਲੈ ਕੇ ਤਣਾਅ
 ¤ ਫ਼ਰਾਂਸ ਦੇ ਰਾਸ਼ਟਰਪਤੀ ਦਸਤਾਰ ਮੁੱਦਾ ਮੁੜ ਵਿਚਾਰਨਗੇ: ਪ੍ਰਧਾਨ ਮੰਤਰੀ  ¤ ਸਿਗਰੇਟ ਪੀਣ ’ਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਦਿਤੀ ਹਰੀ ਝੰਡੀ  ¤ ਹਰਿਆਣਾ ’ਚ ਸਿੱਖ ਧਰਮ ਦੇ ਪ੍ਰਸਾਰ ਲਈ ਠੋਸ ਯਤਨ  ¤ “Sikhs can’t be above rule ”  ¤ Sikh girl appears before court, denies abduction charge ¤ BLOOD DONATION BY SIKH NATION!  ¤ ‘‘ਸਹਿਜਧਾਰੀ ਸਿੱਖ ਕੌਣ ਹੈ?’’  ¤ ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ  ¤... 
 
Category
 ¤ SIKH NEWS
 ¤ HEALTH

ਲਾਹੌਰ ’ਚ ਗੁਰਦਵਾਰੇ ਨੇੜੇ ਮਸਜਿਦ ਉਸਾਰਨ ਦੀ ਘਟਨਾ ਨੂੰ ਲੈ ਕੇ ਤਣਾਅ


Date: Jun 01, 2008

» Mail This News To Friend
» Post Your Comment
» Read Reader's Comments

ਲਾਹੌਰ, 28 ਮਈ : ਲਾਹੌਰ ’ਚ ਨੌ ਲੱਖਾ ਬਾਜ਼ਾਰ ’ਚ ਉਸਰੇ ਗੁਰਦਵਾਰਾ ਸ਼ਹੀਦ ਸਿੰਘ ਸਿੰਘਣੀਆਂ ਤੋਂ ਥੋੜ੍ਹੀ ਵਿੱਥ ’ਤੇ ਉਸਾਰੀ ਗਈ ਮਸਜਿਦ ਨੂੰ ਲੈ ਕੇ ਇਥੋਂ ਦੇ ਲੋਕਾਂ ’ਚ ਭਾਰੀ ਖਿੱਚੋਤਾਣ ਪੈਦਾ ਹੋ ਗਈ ਹੈ ਕਿਉਂਕਿ ਗੁਰਦਵਾਰੇ ਦੇ ਨੇੜੇ ਕਿਸੇ ਵੀ ਮਸਜਿਦ ਦਾ ਉਸਾਰਿਆ ਜਾਣਾ ਇਥੇ ਇਮਾਰਤ ਉਸਾਰੀ ਕਾਨੂੰਨ ਦੀ ਸਰਾਸਰ ਉ¦ਘਣਾ ਹੈ। ਇਥੋਂ ਦੇ ਮੁਸਲਿਮ ਵਸਨੀਕਾਂ ਨੇ ਧਮਕੀ ਦਿਤੀ ਹੈ ਕਿ ਜੇ ਮਸਜਿਦ ਨੂੰ ਢਾਹਿਆ ਜਾਂਦਾ ਹੈ ਤਾਂ ਉਹ ਗੁਰਦਵਾਰੇ ਦੀ ਇਮਾਰਤ ਨੂੰ ਅੱਗ ਲਾ ਦੇਣਗੇ। ਇਸ ਘਟਨਾ ਨੂੰ ਲੈ ਕੇ ਇਲਾਕੇ ’ਚ ਜ਼ਬਰਦਸਤ ਤਣਾਅ ਪੈਦਾ ਹੋ ਗਿਆ ਹੈ ਅਤੇ ਇਸ ਸਭਿਆਚਾਰਕ ਰਾਜਧਾਨੀ ਵਿਚ ਫ਼ਿਰਕੂ ਦੰਗੇ ਭੜਕਣ ਦੇ ਆਸਾਰ ਪੈਦਾ ਹੋ ਗਏ ਹਨ। ਜ਼ਿਕਰਯੋਗ ਹੈ ਕਿ ਨੌਲੱਖਾ ਬਾਜ਼ਾਰ ’ਚ ਗੁਰਦਵਾਰਾ ਸ਼ਹੀਦ ਸਿੰਘ ਸਿੰਘਣੀਆਂ ਅੱਜ ਤੋਂ ਲਗਭਗ 8 ਸਾਲ ਪਹਿਲਾਂ ਉਸਾਰਿਆ ਗਿਆ ਸੀ ਅਤੇ ਮਸਜਿਦ ਪਿਛਲੇ ਮਹੀਨੇ ਹੀ ਗੁਰਦਵਾਰਾ ਸਾਹਿਬ ਦੀ ਇਮਾਰਤ ਤੋਂ ਸਿਰਫ਼ 25 ਫੁੱਟ ਦੀ ਦੂਰੀ ’ਤੇ ਉਸਾਰੀ ਗਈ ਹੈ। ਇਹ ਮਸਜਿਦ ਉਸ ਥਾਂ ’ਤੇ ਉਸਾਰੀ ਗਈ ਹੈ, ਜਿਹੜੀ ਪਹਿਲਾਂ ਇਕ ਦੁਕਾਨ ਬਨਾਉਣ ਲਈ ਘੇਰੀ ਹੋਈ ਸੀ। ਔਕਾਫ਼ ਬੋਰਡ ਦੇ ਨਿਯਮਾਂ ਅਨੁਸਾਰ ਦੋਹਾਂ ਧਾਰਮਕ ਅਸਥਾਨਾਂ ਵਿਚਾਲੇ 200 ਫੁੱਟ ਦੀ ਦੂਰੀ ਲਾਜ਼ਮੀ ਹੋਣੀ ਚਾਹੀਦੀ ਹੈ। ਨੌਲੱਖਾ ਬਾਜ਼ਾਰ ਦੀ ਸਥਾਨਕ ਕਮੇਟੀ ਦੇ ਪ੍ਰਧਾਨ ਰਾਜਾ ਅਸ਼ਫ਼ਾਕ ਦਾ ਕਹਿਣਾ ਹੈ ਕਿ ਗੁਰਦਵਾਰੇ ਦੀ ਉਸਾਰੀ ਸਮੇਂ ਉਨ੍ਹਾਂ ਨੇ ਕੋਈ ਇਤਰਾਜ਼ ਨਹੀਂ ਸੀ ਕੀਤਾ ਅਤੇ ਹੁਣ ਮਸਜਿਦ ਉਸਾਰੇ ਜਾਣ ’ਤੇ ਕਿਸੇ ਨੂੰ ਵੀ ਇਤਰਾਜ਼ ਕਰਨ ਦਾ ਕੋਈ ਹੱਕ ਨਹੀਂ। ਉਸ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਮਸਜਿਦ ਨੂੰ ਢਾਹਿਆ ਜਾਂਦਾ ਹੈ ਤਾਂ ਉਹ ਗੁਰਦਵਾਰੇ ਨੂੰ ਅੱਗ ਲਾ ਦੇਣਗੇ। ਦਸਿਆ ਜਾਂਦਾ ਹੈ ਕਿ ਇਹ ਗੁਰਦਵਾਰਾ ਸ਼ਹੀਦ ਗੰਜ ਮਸਜਿਦ ਵਾਲੀ ਥਾਂ ’ਤੇ ਉਸਾਰਿਆ ਗਿਆ ਹੈ, ਜਿਹੜੀ 1935 ਵਿਚ ਅਦਾਲਤ ਦੇ ਹੁਕਮਾਂ ਅਨੁਸਾਰ ਢਾਹ ਦਿਤੀ ਗਈ ਸੀ। ਦੂਜੇ ਪਾਸੇ ਜਿਥੇ ਨਵੀਂ ਮਸਜਿਦ ਉਸਾਰੀ ਗਈ ਹੈ, ਉਸ ਸਬੰਧੀ ਉਸ ਦੁਕਾਨਦਾਰ ਤੋਂ ‘ਕੋਈ ਇਤਰਾਜ਼ ਨਹੀਂ’ (ਐਨ. ਓ. ਸੀ.) ਦਾ ਸਰਟੀਫ਼ਿਕੇਟ ਵੀ ਨਹੀਂ ਲਿਆ ਗਿਆ ਜੋ ਕਿ ਕਾਨੂੰਨੀ ਤੌਰ ’ਤੇ ਲਾਜ਼ਮੀ ਸੀ। ਇਸੇ ਦੌਰਾਨ ਹਾਜ਼ੀ ਏਜਾਜ਼ ਹੁਸੈਨ ਨੇ ਡੇਲੀ ਟਾਈਮਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸ ਦੇ ਪਿਤਾ ਨੇ ਦੁਕਾਨ ’ਤੇ 8 ਸਾਲ ਪਹਿਲਾਂ ਮਸਜਿਦ ਉਸਾਰੀ ਸੀ, ਜੋ ਉਸ ਨੇ ਜੰਮੂ ਅਤੇ ਕਸ਼ਮੀਰ ਸਟੇਟ ਪ੍ਰਾਪਰਟੀ, ਪਾਕਿਸਤਾਨ ਪਾਸੋਂ ਲੀਜ਼ ’ਤੇ ਲਈ ਸੀ। ਉਸ ਦਾ ਕਹਿਣਾ ਹੈ ਕਿ ਮਸਜਿਦ ਲਈ ਕਿਸੇ ਵੀ ਕਿਸਮ ਦੀ ਐਨ. ਓ. ਸੀ. ਲੈਣ ਦੀ ਲੋੜ ਨਹੀਂ ਅਤੇ ਕਿਸੇ ਨੂੰ ਇਸ ਬਾਰੇ ਇਤਰਾਜ਼ ਕਰਨ ਦਾ ਕੋਈ ਹੱਕ ਨਹੀਂ। ਇਕ ਹੋਰ ਦੁਕਾਨਦਾਰ ਨੇ, ਜੋ ਇਸੇ ਹੀ ਖੇਤਰ ਦਾ ਰਹਿਣ ਵਾਲਾ ਹੈ, ਨੇ ਦਾਅਵਾ ਕੀਤਾ ਹੈ ਕਿ ਹੁਸੈਨ ਨੇ ਉਸ ਦੀ ਦੁਕਾਨ ਦੀ ਛੱਤ ’ਤੇ ਇਕ ਬਹੁਤ ਵੱਡਾ ਹਾਲ ਬਨਾਉਣ ਮਗਰੋਂ ਪਿਛਲੇ ਮਹੀਨੇ ਹੀ ਇਹ ਮਸਜਿਦ ਉਸਾਰੀ ਹੈ ਅਤੇ ਇਸ ਦੇ ਪਿਛੇ ਹੀ ਬਾਂਸਾਂ ਦੀ ਇਕ ਦੁਕਾਨ ਵੀ ਬਣਾਈ ਹੈ। ਇਸ ਦੁਕਾਨਦਾਰ ਨੇ ਕਿਹਾ ਕਿ ਹੁਸੈਨ ਨੇ ਇਸ ਮਸਜਿਦ ਦੀ ਉਸਾਰੀ ਲਈ ਇਜਾਜ਼ਤ ਲੈਣ ਲਈ ਅੱਜ ਤੋਂ ਤਿੰਨ ਸਾਲ ਪਹਿਲਾਂ ਜੰਮੂ ਅਤੇ ਕਸ਼ਮੀਰ ਸਟੇਟ ਪ੍ਰਾਪਰਟੀ ਕਮੇਟੀ ਕੋਲ ਪਹੁੰਚ ਕੀਤੀ ਸੀ ਅਤੇ ਉਸ ਨੂੰ ਇਜਾਜ਼ਤ ਨਹੀਂ ਮਿਲੀ ਸੀ। ਸਰਕਾਰੀ ਕਮੇਟੀ, ਜੋ ਮਸਜਿਦ ਉਸਾਰੀ ਲਈ ਐਨ. ਓ. ਸੀ .ਜਾਰੀ ਕਰਦੀ ਹੈ, ਦੇ ਮੁਖੀ ਮੁਦਾਸਿਰ ਵਹੀਦ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਫ਼ਤਰ ਨੇ ਹੁਸੈਨ ਜਾਂ ਕਿਸੇ ਹੋਰ ਨੂੰ 2001 ਤੋਂ ਹੁਣ ਤਕ ਨੌ ਲੱਖਾ ਬਾਜ਼ਾਰ ਵਿਚ ਮਸਜਿਦ ਬਨਾਉਣ ਲਈ ਕੋਈ ਐਨ. ਓ. ਸੀ. ਨਹੀਂ ਦਿਤੀ। (ਪੀ. ਟੀ. ਆਈ.)


© 2008 SikhPress.com
Powered By Arash Info Corporation